ਵਾਸ਼ਿੰਗਟਨ— ਫਾਈਨੈਂਨਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਕਿਹਾ ਕਿ ਪਾਕਿਸਤਾਨ ਟੈਰਰ ਫੰਡਿੰਗ (ਅੱਤਵਾਦੀ ਗੁੱਟਾਂ ਨੂੰ ਮਦਦ ਦੇਣ) ਦੀਆਂ ਰੋਕਾਂ ‘ਚ ਅਸਫਲ ਰਿਹਾ ਹੈ। ਸੰਸਥਾ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਅਕਤੂਬਰ ਤਕ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ਤਹਿਤ ਪਾਕਿਸਤਾਨ ਨੂੰ ਬਲੈਕਲਿਸਟਡ ਕਰ ਦਿੱਤਾ ਜਾਵੇਗਾ, ਪਾਕਿਸਤਾਨ ਪਹਿਲਾਂ ਤੋਂ ਹੀ ਗ੍ਰੇ ਲਿਸਟ ‘ਚ ਹੈ।
ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨਾਲ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ : ਐੱਫ. ਏ. ਟੀ. ਐੱਫ.
ਐੱਫ. ਏ. ਟੀ. ਐੱਫ. ਪੈਰਿਸ ਤੋਂ ਚੱਲਣ ਵਾਲੀ ਗਲੋਬਲ ਬਾਡੀ ਹੈ ਜੋ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ‘ਤੇ ਲਗਾਮ ਕੱਸਣ ਲਈ ਕੰਮ ਕਰਦੀ ਹੈ। ਸੰਸਥਾ ਨੇ ਔਰਲੈਂਡੋ (ਫਲੋਰੀਡਾ) ‘ਚ ਹੋਈ ਮੀਟਿੰਗ ਮਗਰੋਂ ਕਿਹਾ- ਪਾਕਿਸਤਾਨ ਜਨਵਰੀ ਤਕ ਦਿੱਤੀ ਗਈ ਸਮਾਂ ਸੀਮਾ ‘ਚ ਐਕਸ਼ਨ ਪਲਾਨ ਲਾਗੂ ਨਹੀਂ ਕਰ ਸਕਿਆ। ਇਸ ਦੇ ਬਾਅਦ ਮਈ 2019 ਤਕ ਵੀ ਉਹ ਅਜਿਹਾ ਕਰਨ ‘ਚ ਅਸਫਲ ਰਿਹਾ। ਸੰਸਥਾ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ- ਜੇਕਰ ਉਹ ਅਕਤੂਬਰ 2019 ਤਕ ਐਕਸ਼ਨ ਪਲਾਨ ਲਾਗੂ ਨਹੀਂ ਕਰ ਸਕਿਆ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਸ ‘ਤੇ ਪਾਕਿਸਤਾਨ ਨੇ ਕਿਹਾ- ਉਹ ਗ੍ਰੇ ਲਿਸਟ ਤੋਂ ਬਾਹਰ ਆਉਣ ਲਈ ਨਾ ਸਿਰਫ ਸੰਸਥਾ ਦੇ ਹਰ ਨਿਰਦੇਸ਼ ‘ਤੇ ਅਮਲ ਕਰਨ ਲਈ ਤਿਆਰ ਹੈ ਬਲਕਿ ਆਪਣੇ ਵਲੋਂ ਐਕਸ਼ਨ ਪਲਾਨ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।
ਐੱਫ. ਏ. ਟੀ. ਐੱਫ. ਨੇ ਕਿਹਾ ਕਿ ਪਾਕਿਸਤਾਨ ਆਪਣੇ ਵਲੋਂ ਟੈਰਰ ਫੰਡਿੰਗ ਖਿਲਾਫ ਕਦਮ ਚੁੱਕਣ ਨੂੰ ਲੈ ਕੇ ਜੋ ਵੀ ਕੋਸ਼ਿਸ਼ ਕਰ ਰਿਹਾ ਹੈ, ਉਸ ਨਾਲ ਸਥਿਤੀ ਸਪੱਸ਼ਟ ਨਹੀਂ ਹੋ ਰਹੀ। ਇਸ ‘ਤੇ ਪਾਕਿਸਤਾਨ ਸਰਕਾਰ ਨੇ ਕਿਹਾ-”ਅਸੀਂ ਐਕਸ਼ਨ ਪਲਾਨ ਨੂੰ ਤੈਅ ਸਮਾਂ ਸੀਮਾ ‘ਚ ਲਾਗੂ ਕਰਨ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਐੱਫ. ਏ. ਟੀ. ਐੱਫ. ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਅਗਲਾ ਮੁਲਾਂਕਣ ਹੁਣ ਅਕਤੂਬਰ 2019 ‘ਚ ਕਰੇਗੀ। ”
ਐੱਫ. ਏ. ਟੀ. ਐੱਫ. ਨੇ ਪਾਕਿਸਤਾਨ ਨੂੰ ਲੈ ਕੇ ਗ੍ਰੇ ਲਿਸਟ ‘ਚ ਰੱਖਿਆ ਹੈ। ਇਸ ਲਿਸਟ ‘ਚ ਜਿਸ ਵੀ ਦੇਸ਼ ਨੂੰ ਰੱਖਿਆ ਜਾਂਦਾ ਹੈ, ਉਸ ਨੂੰ ਕਰਜ਼ ਦੇਣ ਦਾ ਵੱਡਾ ਖਤਰਾ ਸਮਝਿਆ ਜਾਂਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ-ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਐੱਫ. ਏ. ਟੀ. ਐੱਫ. ਦਾ ਐਕਸ਼ਨ ਪਲਾਨ ਤੈਅ ਸਮਾਂ ਸੀਮਾ ‘ਚ ਲਾਗੂ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ।

LEAVE A REPLY

Please enter your comment!
Please enter your name here