ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਰਡਾਰ ਥਿਓਰੀ’ ਦਾ ਫੌਜ ਮੁਖੀ ਵਿਪਨ ਰਾਵਤ ਤੋਂ ਬਾਅਦ ਹੁਣ ਏਅਰ ਮਾਸ਼ਲ ਰਘੁਨਾਥ ਨਾਂਬੀਅਰ ਨੇ ਵੀ ਸਮਰਥਨ ਕੀਤਾ ਹੈ। ਨਾਂਬੀਆਰ ਨੇ ਸੋਮਵਾਰ ਨੂੰ ਕਿਹਾ ਕਿ ਸੰਘਣੇ ਬੱਦਲਾਂ ਕਾਰਨ ਰਡਾਰ ਜਹਾਜ਼ਾਂ ਦੀ ਪਛਾਣ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਸਹੀ ਹੈ ਕਿ ਰਡਾਰ ਦੇ ਜਹਾਜ਼ਾਂ ਦੀ ਸਟੀਕ ਪਛਾਣ ਕਰਨ ਵਿਚ ਬੱਦਲਾਂ ਦਾ ਕੁੱਝ ਪ੍ਰਭਾਵ ਪੈਂਦਾ ਹੈ।
ਇਸ ਤੋਂ ਪਹਿਲਾਂ ਕੇਰਲ ਵਿਚ ਫੌਜ ਮੁਖੀ ਰਾਵਤ ਨੇ ਵੀ ਕਿਹਾ ਸੀ ਕਿ ਵੱਖ-ਵੱਖ ਤਕਨੀਕ ਦੇ ਆਧਾਰ ‘ਤੇ ਕੰਮ ਕਰਨ ਵਾਲੇ ਵੱਖ-ਵੱਖ ਪ੍ਰਕਾਰ ਦੇ ਰਡਾਰ ਹਨ। ਕੁੱਝ ਰਡਾਰ ਵਿਚ ਬੱਦਲਾਂ ਦੇ ਪਾਰ ਦੇਖਣ ਦੀ ਸਮਰਥਾ ਹੁੰਦੀ ਹੈ, ਜਦੋਂਕਿ ਕੁੱਝ ਵਿਚ ਨਹੀਂ ਹੁੰਦੀ ਹੈ। ਕੁੱਝ ਰਡਾਰ ਆਪਣੇ ਕੰਮ ਕਰਨ ਦੇ ਤਰੀਕੇ ਕਾਰਨ ਬੱਦਲਾਂ ਦੇ ਪਾਰ ਨਹੀਂ ਦੇਖ ਪਾਉਂਦੇ।
ਦਰਅਸਲ ਲੋਕ ਸਭਾ ਚੋਣਾਂ ਦੌਰਾਨ ਪੀ.ਐੱਮ. ਮੋਦੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਬਾਲਾਕੋਟ ਹਮਲੇ ਦੇ ਦਿਨ ਮੌਸਮ ਅਚਾਨਕ ਖਰਾਬ ਹੋ ਗਿਆ ਸੀ। ਅਜਿਹੇ ਵਿਚ ਸਾਰੇ ਲੋਕ ਸੋਚ ਵਿਚ ਪੈ ਗਏ ਸਨ ਕਿ ਇਨ੍ਹਾਂ ਹਾਲਾਤਾਂ ਵਿਚ ਕੀ ਕੀਤਾ ਜਾਏ। ਕੁੱਝ ਮਾਹਰਾਂ ਨੇ ਹਮਲੇ ਦੀ ਤਰੀਕ ਬਦਲਣ ਦੀ ਰਾਏ ਦਿੱਤੀ ਸੀ। ਪੀ.ਐਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਆਸਮਾਨ ਵਿਚ ਇੰਨੇ ਸੰਘਣੇ ਬੱਦਲ ਹਨ ਤਾਂ ਇਸ ਦਾ ਇਕ ਫਾਇਦਾ ਇਹ ਹੈ ਕਿ ਸਾਡੇ ਜਹਾਜ਼ ਪਾਕਿਸਤਾਨੀ ਰਡਾਰ ਤੋਂ ਬੱਚ ਸਕਦੇ ਹਨ ਅਤੇ ਸਾਨੂੰ ਇਸ ਦਾ ਲਾਭ ਵੀ ਮਿਲ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਹਾਲਾਤ ਵਿਚ ਅੱਗੇ ਵਧਣ ਨੂੰ ਕਿਹਾ ਸੀ।

LEAVE A REPLY

Please enter your comment!
Please enter your name here