ਮੁੰਬਈ-ਕੌਮੀ ਸਨਮਾਨ ਜੇਤੂ ਫ਼ਿਲਮਸਾਜ਼ ਸੁਧੀਰ ਮਿਸ਼ਰਾ ਜੋ ਕਿ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਾਵਲ ‘ਸੀਰੀਅਸ ਮੈੱਨ’ ਦੇ ਫ਼ਿਲਮੀ ਰੂਪਾਂਤਰ ਵਿਚ ਕੰਮ ਕਰਨ ਜਾ ਰਹੇ ਹਨ, ਦਾ ਕਹਿਣਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਸਿੱਦੀਕੀ ਨਾਲ ਕੰਮ ਕਰਨਾ ਚਾਹੁੰਦੇ ਸਨ ਤੇ ਢੁੱਕਵੀਂ ਭੂਮਿਕਾ ਦੀ ਉਡੀਕ ਵਿਚ ਸਨ।
ਮਿਸ਼ਰਾ ਨੇ ਕਿਹਾ ਕਿ ਨਵਾਜ਼ ਵਿਲੱਖਣ ਤੇ ਹੈਰਾਨ ਕਰਨ ਵਾਲੇ ਅਦਾਕਾਰ ਹਨ ਤੇ ਚੰਗੇ ਅਦਾਕਾਰ ਹਮੇਸ਼ਾ ਨਿੱਗਰ ਪਟਕਥਾ ਵਿਚ ਦਿਲਚਸਪੀ ਲੈਂਦੇ ਹਨ ਤੇ ਖੁੱਭ ਕੇ ਕੰਮ ਕਰਦੇ ਹਨ। ਮਿਸ਼ਰਾ ਨੇ ਕਿਹਾ ਕਿ ਮਨੂ ਜੋਸਫ਼ ਦੇ ‘ਸੀਰੀਅਸ ਮੈੱਨ’ ਵਿਚ ਉਨ੍ਹਾਂ ਨੂੰ ਨਵਾਜ਼ ਲਈ ਇਕ ਬਿਹਤਰੀਨ ਭੂਮਿਕਾ ਮਿਲੀ ਹੈ।
ਇਹ ਨਾਵਲ ਜਾਤ ਤੇ ਲਿੰਗ ਦੀ ਉਧੇੜ-ਬੁਣ ਦੀ ਕਹਾਣੀ ਬਿਆਨਦਾ ਹੈ। ਮਿਸ਼ਰਾ ਨੇ ਦੱਸਿਆ ਕਿ ਇਹ ਪਿਤਾ ਤੇ ਪੁੱਤਰ ਦੇ ਰਿਸ਼ਤੇ ਦੀ ਕਹਾਣੀ ਹੈ ਜੋ ਦਲਿਤ ਸਮਾਜ ਵਿਚੋਂ ਹਨ। ਮਿਸ਼ਰਾ ਨੇ ਕਿਹਾ ਕਿ ਪਿਤਾ ਜ਼ਿਆਦਾ ਗੁੱਸੇ ਵਿਚ ਰਹਿਣ ਵਾਲਾ ਕਿਰਦਾਰ ਹੈ ਪਰ ਉਸ ਦਾ ਨਰਮ ਪੱਖ ਵੀ ਹੈ ਤੇ ਕਹਾਣੀ ਕਾਫ਼ੀ ਕੁਝ ਦੱਸਦੀ ਹੈ। ਮਿਸ਼ਰਾ ‘ਹਜ਼ਾਰੋਂ ਖ਼ਵਾਹਿਸ਼ੇਂ ਐਸੀ’ ਤੇ ‘ਚਮੇਲੀ’ ਜਿਹੀਆਂ ਫ਼ਿਲਮਾਂ ਬਣਾ ਚੁੱਕੇ ਹਨ।

LEAVE A REPLY

Please enter your comment!
Please enter your name here