New Delhi: Supreme Court lawyer Indra Jai Singh talking to meda persons’s at her residence during a raid by the CBI, in New Delhi, Thursday, July 11, 2019. The CBI raided Delhi and Mumbai homes of the Supreme Court lawyers Indira Jaising and Anand Grover for alleged violation of foreign funding rules for their Delhi-based NGO, Lawyers Collective. Tribune Photo

ਨਵੀਂ ਦਿੱਲੀ-ਬੀਆਈ ਵਲੋਂ ਅੱਜ ਉੱਘੀ ਵਕੀਲ ਇੰਦਰਾ ਜੈਸਿੰਘ ਦੀ ਰਿਹਾਇਸ਼ ਅਤੇ ਉਸ ਦੇ ਪਤੀ ਆਨੰਦ ਗਰੋਵਰ ਦੀ ਐਨਜੀਓ ਕੁਲੈਕਟਿਵ ਲਾਇਰਜ਼ ਦੇ ਦਫ਼ਤਰ ਵਿਚ ਛਾਪੇ ਮਾਰੇ ਗਏ।
ਅਧਿਕਾਰੀਆਂ ਅਨੁਸਾਰ ਇਹ ਛਾਪੇ ਸਵੇਰੇ ਪੰਜ ਵਜੇ ਜੈਸਿੰਘ ਦੀ ਨਿਜ਼ਾਮੂਦੀਨ ਸਥਿਤ ਰਿਹਾਇਸ਼ ਅਤੇ ਦਫ਼ਤਰ, ਐਨਜੀਓ ਦੇ ਜੰਗਪੁਰਾ ਅਤੇ ਮੁੰਬਈ ਸਥਿਤ ਦਫ਼ਤਰਾਂ ਵਿਚ ਮਾਰੇ ਗਏ। ਸੀਬੀਆਈ ਵਲੋਂ ਗਰੋਵਰ ਖ਼ਿਲਾਫ਼ ਵਿਦੇਸ਼ ਤੋਂ ਵਿੱਤੀ ਇਮਦਾਦ ਪ੍ਰਾਪਤ ਕਰਨ ਸਬੰਧੀ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਬਾਰੇ ਗਰੋਵਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਹਾਲੇ ਤਲਾਸ਼ੀ ਚੱਲ ਰਹੀ ਹੈ, ਇਸ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਸੀਬੀਆਈ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੀ ਸ਼ਿਕਾਇਤ ’ਤੇ ਗਰੋਵਰ ਅਤੇ ਐਨਜੀਓ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੰਤਰਾਲੇ ਨੇ ਇਸ ਐਨਜੀਓ ਵਲੋਂ ਵਿਦੇਸ਼ਾਂ ਤੋਂ ਪ੍ਰਾਪਤ ਇਮਦਾਦ ਦੀ ਵਰਤੋਂ ਵਿੱਚ ਬੇਨਿਯਮੀਆਂ ਦੇ ਦੋਸ਼ ਲਾਏ ਸਨ। ਭਾਵੇਂ ਇਸ ਕੇਸ ਵਿੱਚ ਸਾਬਕਾ ਵਧੀਕ ਸੌਲਿਸਟਰ ਜਨਰਲ ਇੰਦਰਾ ਜੈਸਿੰਘ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ ਪਰ ਮੰਤਰਾਲੇ ਵਲੋਂ ਕੀਤੀ ਗਈ ਸ਼ਿਕਾਇਤ ਵਿੱਚ ਮਾਮਲੇ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਦੱਸੀ ਗਈ ਹੈ। ਸੀਬੀਆਈ ਨੇ ਇਸ ਕੇਸ ਵਿੱਚ ਲਾਇਰਜ਼ ਕੁਲੈਕਟਿਵ ਦੇ ਪ੍ਰਧਾਨ ਗਰੋਵਰ ਅਤੇ ਸੰਸਥਾ ਦੇ ਅਣਪਛਾਤੇ ਅਹੁਦੇਦਾਰਾਂ ਤੇ ਅਣਪਛਾਤੇ ਅਫਸਰਾਂ ਨੂੰ ਸ਼ਾਮਲ ਕੀਤਾ ਹੈ। ਐਫਆਈਆਰ ਅਨੁਸਾਰ ਇਸ ਸੰਸਥਾ ਨੇ ਸਾਲ 2006-07 ਅਤੇ 2014-15 ਦੌਰਾਨ 32.39 ਕਰੋੜ ਰੁਪਏ ਤੋਂ ਵੱਧ ਦੀ ਹਾਸਲ ਕੀਤੀ ਵਿਦੇਸ਼ੀ ਇਮਦਾਦ ਦੀ ਵਰਤੋਂ ਵਿਚ ਬੇਨਿਯਮੀਆਂ ਕੀਤੀਆਂ ਹਨ।
ਇਸ ਸਬੰਧੀ ਜੈਸਿੰਘ, ਗਰੋਵਰ ਅਤੇ ਲਾਇਰਜ਼ ਕੁਲੈਕਟਿਵ ਨੇ ਜਾਰੀ ਬਿਆਨ ਵਿਚ ਫੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, ‘‘ਜ਼ਾਹਰ ਹੈ ਕਿ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਵਲੋਂ ਭਾਰਤ ਦੇ ਚੀਫ ਜਸਟਿਸ ਵਿਰੁਧ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਬੰਧੀ ਮਾਮਲਾ ਇੰਦਰਾ ਜੈਸਿੰਘ ਵਲੋਂ ਆਪਣੇ ਹੱਥ ਵਿੱਚ ਲਏ ਜਾਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਜੈਸਿੰਘ ਨੇ ਅਜਿਹਾ ਇਕ ਜ਼ਿੰਮੇਵਾਰ ਨਾਗਰਿਕ, ਬਾਰ ਦੀ ਸੀਨੀਅਰ ਮੈਂਬਰ ਅਤੇ ਔਰਤਾਂ ਦੇ ਹੱਕਾਂ ਦੀ ਹਾਮੀ ਹੋਣ ਕਰਕੇ ਕੀਤਾ ਹੈ।’’
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਸਿੰਘ ਨੇ ਕਿਹਾ, ‘‘ਸ੍ਰੀ ਗਰੋਵਰ ਅਤੇ ਮੇਰੇ ਵਲੋਂ ਬੀਤੇ ਵਰ੍ਹਿਆਂ ਦੌਰਾਨ ਕੀਤੇ ਗਏ ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਕੇ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’
ਨਵੀਂ ਦਿੱਲੀ: ਸੀਬੀਆਈ ਵਲੋਂ ਵਕੀਲ ਇੰਦਰਾ ਜੈਸਿੰਘ ਦੇ ਘਰ ਅਤੇ ਲਾਇਰਜ਼ ਕੁਲੈਕਟਿਵ ਦੇ ਦਫ਼ਤਰਾਂ ’ਤੇ ਮਾਰੇ ਛਾਪਿਆਂ ਸਬੰਧੀ ਵਿਰੋਧੀ ਧਿਰਾਂ ਨੇ ਸਰਕਾਰ ’ਤੇ ‘ਸੱਤਾ ਦੀ ਦੁਰਵਰਤੋਂ’ ਕਰਨ ਦੇ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਅਜਿਹੀਆਂ ਜ਼ੋਰ-ਜਬਰਦਸਤੀ ਦੀਆਂ ਕਾਰਵਾਈਆਂ ਰੋਕਣ ਲਈ ਆਖਿਆ ਹੈ। ਕਾਂਗਰਸ, ਟੀਐੱਮਸੀਅ ਐੱਸਪੀ, ਸੀਪੀਆਈ ਅਤੇ ਸੀਪੀਆਈ (ਐਮ) ਦੇ ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੇ ਪੱਤਰ ਵਿੱਚ ਕਿਹਾ ਗਿਆ, ‘‘ਇੰਦਰਾ ਜੈਸਿੰਘ ਅਤੇ ਆਨੰਦ ਗਰੋਵਰ ਨਾਲ ਜ਼ੋਰ-ਜਬਰਦਸਤੀ ਅਤੇ ਧਮਕਾਉਣ ਦੀ ਤਾਜ਼ਾ ਕਾਰਵਾਈ, ਹੋਰ ਕੁਝ ਨਹੀਂ ਬਲਕਿ ਸੱਤਾ ਦੀ ਦੁਰਵਰਤੋਂ ਦਾ ਜ਼ਾਲਮਾਨਾ ਪ੍ਰਦਰਸ਼ਨ ਹੈ।’’ ਪੱਤਰ ਵਿੱਚ ਕਿਹਾ ਗਿਆ ਹੈ, ‘‘ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਕੰਮ ਕਰਨ ਲਈ ਜਾਣੇ ਜਾਂਦੇ ਇਸ ਜੋੜੇ ਨੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਸਹਿਯੋਗ ਦੇ ਬਾਵਜੂਦ ਅੱਜ ਮਾਰੇ ਗਏ ਛਾਪੇ ਹੈਰਾਨੀਜਨਕ ਹਨ। ਅਸੀਂ ਸਰਕਾਰ ਅਤੇ ਅਧਿਕਾਰੀਆਂ ਨੂੰ ਅਜਿਹੀਆਂ ਡਰਾਉਣ-ਧਮਕਾਉਣ ਅਤੇ ਜ਼ੋਰ-ਜਬਰਦਸਤੀ ਦੀਆਂ ਕਾਰਵਾਈਆਂ ਰੋਕਣ ਦੀ ਅਪੀਲ ਕਰਦੇ ਹਾਂ।’’

LEAVE A REPLY

Please enter your comment!
Please enter your name here