ਟੈਕਸਾਸ, — ‘ਸਿੱਖ ਰਾਈਡਰਜ਼ ਆਫ਼ ਅਮਰੀਕਾ’ ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ‘ਚ ਵਿਸਕਾਨਸਿਨ ਗੁਰੂਘਰ ਵਿਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ, ਇਸ ਗਰੁੱਪ ਵਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਪਹੁੰਚ ਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ਼ ਵੱਲੋਂ ਅਮਰੀਕੀ ਲੋਕਾਂ ਦੇ ਵੱਖ-ਵੱਖ ਸਮਾਗਮਾਂ ‘ਚ ਪਹੁੰਚ ਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਕੜੀ ਤਹਿਤ ਲੰਘੇ ਹਫਤੇ ਡੈਲਸ ਵਿਖੇ ‘ਸਿੱਖ ਰਾਈਡਰਜ਼ ਆਫ਼ ਅਮਰੀਕਾ’ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਪੰਜਵੀਂ ਸਲਾਨਾ ਮੋਟਰ-ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਬਾਈਕ ਰੈਲੀ ਸਾਈਕਲ ਗੇਅਰ ਡੀਲਰਸ਼ਿਪ ਬਿੱਡਫਰਡ ਤੋਂ ਪੰਜਾਬੀ ਵਿੱਚ ਅਰਦਾਸ ਤੇ ਗੋਰਿਆਂ ਵੱਲੋਂ ਪ੍ਰਾਰਥਨਾ ਕਰਕੇ ਸ਼ੁਰੂ ਕੀਤੀ ਗਈ ਅਤੇ 30 ਮੀਲਾਂ ਦਾ ਸਫਰ ਤਹਿ ਕਰਕੇ ਸਟੋਰਕਸ ਪਲੇਸ ਡੈਲਸ ਵਿਖੇ ਸਮਾਪਤ ਹੋਈ।
ਇਸ ਰੈਲੀ ਨੂੰ ਫਰੀਵੇਅ ਬੰਦ ਕਰਕੇ ਪੁਲਸ ਐਸਕੋਰਟ ਦੁਬਾਰਾ ਬਿੱਡਫਰਡ ਤੋਂ ਡੈਲਸ ਲਿਜਾਇਆ ਗਿਆ। ਇਸ ਰੈਲੀ ‘ਚ 230 ਤੋਂ ਵੱਧ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਸੈਂਕੜਿਆਂ ਦੇ ਹਿਸਾਬ ਨਾਲ ਅਮਰੀਕਨ ਲੋਕਾਂ ਨੇ ਇਸ ਸਮਾਗਮਾਂ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ ‘ਤੇ ਲੱਗੇ ਸਿੱਖ ਰਾਈਡਰਜ਼ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿਟ ਵੀ ਵੰਡੇ ਗਏ। ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ਼ ਦੇ ਇਸ ਉਪਰਾਲੇ ਦੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ ‘ਚ ਵਿਸ਼ੇਸ਼ ਤੌਰ ‘ਤੇ ਸਿਟੀ ਮੇਅਰ ਅਤੇ ਪੁਲਸ ਚੀਫ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਹੁਣ ਤੱਕ ਪਿਛਲੇ ਸੱਤ ਸਾਲਾਂ ਦੌਰਾਨ ‘ਸਿੱਖ ਰਾਈਡਰਜ਼ ਆਫ ਅਮਰੀਕਾ’ 1 ਲੱਖ 25 ਹਜ਼ਾਰ ਡਾਲਰ ਲੋਕਲ ਲਾਅ ਇੰਨਫੋਰਸਮਿੰਟ ਅਤੇ ਲੋਕਲ ਚੈਰਟੀਆਂ ਨੂੰ ਦਾਨ ਕਰ ਚੁੱਕੇ ਹਨ।

LEAVE A REPLY

Please enter your comment!
Please enter your name here