LIP Chief Simarjeet Singh Bains and his brother Balwinder Singh Bains addressing the media persons in Ludhiana Tribune Photo Himanshu Mahajan to go with Harshraj's story

ਲੁਧਿਆਣਾ-ਲੋਕ ਸਭਾ ਚੋਣਾਂ ’ਚ ਦੂਜੇ ਨੰਬਰ ’ਤੇ ਰਹਿਣ ਵਾਲੇ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਵਿੱਚ ਅੱਗੇ ਹੋਣ ਵਾਲੀਆਂ ਸਾਰੀਆਂ ਹੀ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ 2014 ਦੇ ਮੁਕਾਬਲੇ ਇਸ ਵਾਰ ਉਨ੍ਹਾਂ ਨੂੰ ਵੋਟਰਾਂ ਨੇ ਇੱਕ ਲੱਖ ਵੱਧ ਵੋਟਾਂ ਪਾਈਆਂ ਹਨ। 2014 ਵਿੱਚ 2 ਲੱਖ 10 ਹਜ਼ਾਰ ਵੋਟਾਂ ਮਿਲੀਆਂ ਸਨ, ਜੋ ਇਸ ਵਾਰ 3 ਲੱਖ 7 ਹਜ਼ਾਰ ’ਤੇ ਪੁੱਜ ਗਈਆਂ।
ਵੋਟਰਾਂ ਦਾ ਧੰਨਵਾਦ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਹਾਰੇ ਨਹੀਂ ਹਨ, ਬਲਕਿ ਸਰਕਾਰੀ ਮਸ਼ੀਨਰੀ ਨੇ ਜਬਰਦਸਤੀ ਰਵਨੀਤ ਬਿੱਟੂ ਨੂੰ ਜਿਤਾਇਆ ਹੈ।
ਪਾਰਟੀ ਦਫ਼ਤਰ ਕੋਟ ਮੰਗਲ ਸਿੰਘ ਵਿੱਚ ਪੱਤਰਕਾਰ ਮਿਲਣੀ ਦੌਰਾਨ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਬੀਐਲਓ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਨਵਾਂ ਬੀਐਲਓ ਨਹੀਂ ਲਗਾਇਆ ਅਤੇ ਵੋਟਰ ਪਰਚੀਆਂ ਘੱਟ ਵੰਡੀਆਂ ਗਈਆਂ ਤਾਂ ਕਿ ਉਨ੍ਹਾਂ ਨੂੰ ਵੋਟਾਂ ਨਾ ਪੈ ਸਕਣ। ਬਾਕੀ ਕਈ ਥਾਵਾਂ ’ਤੇ ਅਧਿਕਾਰੀਆਂ ਨੇ ਕਾਂਗਰਸ ਲਈ ਲੋਕਾਂ ਨਾਲ ਧੱਕਾ ਕੀਤਾ ਅਤੇ ਸਾਰੀ ਵੋਟ ਖ਼ੁਦ ਖੜ੍ਹੇ ਹੋ ਕੇ ਕਾਂਗਰਸ ਉਮੀਦਵਾਰ ਦੇ ਹੱਕ ’ਚ ਪਵਾਈਆਂ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਲਕਾ ਦਾਖਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਦਫ਼ਤਰ ਖੋਲ੍ਹ ਦਿੱਤਾ ਜਾਵੇਗਾ ਅਤੇ ਉਥੇ ਉਹ ਹਫ਼ਤੇ ਵਿੱਚ ਇੱਕ ਦਿਨ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ।

LEAVE A REPLY

Please enter your comment!
Please enter your name here