ਪਟਿਆਲਾ-ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਬੇਅਦਬੀ ਮਾਮਲਿਆਂ ਵਿਰੁੱਧ ਸ਼ਾਂਤਮਈ ਸਿੱਖ ਮੁਜ਼ਾਹਰਾਕਾਰੀਆਂ ’ਤੇ ਗੋਲ਼ੀਆਂ ਚਲਾਉਣ ਦੇ ਕੇਸ ਵਿੱਚ ਮੁਲਜ਼ਮ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਅੱਜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਚਾਰ ਮਹੀਨਿਆਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸ਼ਰਮਾ ਦੀ ਰਿਹਾਈ ਅੱਜ ਸ਼ਾਮ ਨੂੰ ਸੰਭਵ ਹੋ ਸਕੀ। ਉਸ ਦੀ ਇਹ ਰਿਹਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੈਡੀਕਲ ਆਧਾਰ ’ਤੇ ਦਿੱਤੀ ਗਈ ਜ਼ਮਾਨਤ ਤਹਿਤ ਹੋਈ ਹੈ। ਸ਼ਰਮਾ ਨੇ ਅਦਾਲਤ ’ਚ ਦਾਇਰ ਕੀਤੀ ਅਰਜ਼ੀ ਵਿੱਚ ਦੱਸਿਆ ਸੀ ਕਿ ਉਹ ਦਿਲ ਦੇ ਗੰਭੀਰ ਰੋਗ ਤੋਂ ਪੀੜਤ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਸ਼ਰਮਾ ਨੂੰ ਇਲਾਕਾ ਮੈਜਿਸਟਰੇਟ ਕੋਲ ਜ਼ਮਾਨਤ ਭਰਨ ਲਈ ਆਖਿਆ ਸੀ। ਇਸ ਤਰ੍ਹਾਂ ਫਰੀਦਕੋਟ ਸਥਿੱਤ ਇਲਾਕਾ ਮੈਜਿਸਟਰੇਟ ਕੋਲ ਜ਼ਮਾਨਤ ਭਰਨ ਮਗਰੋਂ ਅੱੱਜ ਰਿਹਾਈ ਸੰਭਵ ਹੋਈ ਹੈ। ਸੰਪਰਕ ਕਰਨ ’ਤੇ ਇਥੋਂ ਦੇ ਵਧੀਕ ਸੁਪਰਡੈਂਟ ਗੁਰਚਰਨ ਸਿੰੰਘ ਧਾਲੀਵਾਲ ਨੇ ਚਰਨਜੀਤ ਸ਼ਰਮਾ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ।

LEAVE A REPLY

Please enter your comment!
Please enter your name here