ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਵੀਰਵਾਰ ਨੂੰ ESCI ACT ਦੇ ਤਹਿਤ ਦਿੱਤਾ ਜਾਣ ਵਾਲਾ (ਕੰਟਰੀਬਿਊਸ਼ਨ)ਯੋਗਦਾਨ 6.5 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰ ਦਿੱਤਾ ਹੈ। ਸਰਕਾਰ ਨੇ ESCI ਯੋਗਦਾਨ ਵਿਚ ਮੁਲਾਜ਼ਮਾਂ ਅਤੇ ਕੰਪਨੀ ਦੋਵਾਂ ਦੇ ਕੰਟਰੀਬਿਊਸ਼ਨ ਦੀਆਂ ਦਰਾਂ ਵਿਚ ਕਟੌਤੀ ਕੀਤੀ ਹੈ।
ਸਰਕਾਰ ਨੇ ਕੰਪਨੀ ਦੇ ਮਾਲਕਾਂ ਦੇ ਯੋਗਦਾਨ ਨੂੰ 4.75 ਤੋਂ ਘਟਾ ਕੇ 3.25 ਫੀਸਦੀ ਕਰ ਦਿੱਤਾ ਹੈ ਅਤੇ ਮੁਲਾਜ਼ਮਾਂ ਦਾ ਯੋਗਦਾਨ ਹੁਣ 1.75 ਫੀਸਦੀ ਤੋਂ ਘਟਾ ਕੇ 0.75 ਫੀਸਦੀ ਕਰ ਦਿੱਤਾ ਹੈ। ਨਵੀਂਆਂ ਦਰਾਂ 1 ਜੁਲਾਈ ਤੋਂ ਲਾਗੂ ਹੋਣਗੀਆਂ। ਜ਼ਿਕਰਯੋਗ ਹੈ ਕਿ ESCI ACT 1948 ਅਧੀਨ ਮੁਲਾਜ਼ਮਾਂ ਨੂੰ ਮੈਡੀਕਲ ਕੈਸ਼, ਮੈਟਰਨਿਟੀ ਅਤੇ ਅੰਗਹੀਣਤਾ ਵਰਗੀ ਹਾਲਤ ਵਿਚ ਮਦਦ ਮਿਲਦੀ ਹੈ। ਇਸ ਦਾ ਫਾਇਦਾ ਦੇਸ਼ ਦੇ 3.6 ਕਰੋੜ ਮੁਲਾਜ਼ਮਾਂ ਨੂੰ ਹੋਵੇਗਾ।
ਸਰਕਾਰ ਦੇ ਇਸ ਫੈਸਲੇ ਨਾਲ ESCI ਦੇ ਤਹਿਤ ਆਉਣ ਵਾਲੇ ਕਰਮਚਾਰੀਆਂ ਨੂੰ ਚੰਗਾ ਫਾਇਦਾ ਹੋਵੇਗਾ ਅਤੇ ਹੋਰ ਮੁਲਾਜ਼ਮ ਇਸ ਸਕੀਮ ਦੇ ਤਹਿਤ ਰਜਿਸਟਰ ਹੋਣ ਲਈ ਉਤਸ਼ਾਹਿਤ ਹੋਣਗੇ। ਇਸ ਦੇ ਨਾਲ ਹੀ ਫਾਰਮਲ ਸੈਕਟਰ ਦੇ ਅਧੀਨ ਮੁਲਾਜ਼ਮਾਂ ਦੀ ਸੰਖਿਆ ਵਧੇਗੀ। ਦੂਜੇ ਪਾਸੇ ਰੁਜ਼ਗਾਰਦਾਤਾ ਦਾ ਵਿੱਤੀ ਬੋਝ ਵੀ ਘਟੇਗਾ।
ESCI ACT ਨੂੰ ਕਰਮਚਾਰੀ ਰਾਜ ਬੀਮਾ ਨਿਗਮ(ESCI ) ਦੁਆਰਾ ਲਾਗੂ ਕੀਤਾ ਜਾਂਦਾ ਹੈ। ESCI ACT ਦੇ ਤਹਿਤ ਫਾਇਦਾ ਲੈਣ ਲਈ ਮੁਲਾਜ਼ਮ ਅਤੇ ਰੁਜ਼ਗਾਰਦਾਤਾ ਦੁਆਰਾ ਯੋਗਦਾਨ ਕੀਤਾ ਜਾਂਦਾ ਹੈ। ਭਾਰਤ ਸਰਕਾਰ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਜ਼ਰੀਏ ESCI ACT ਦੇ ਅਧੀਨ ਯੋਗਦਾਨ ਦਰ ਬਾਰੇ ਫੈਸਲਾ ਲੈਂਦੀ ਹੈ। ਵਰਤਮਾਨ ਸਮੇਂ ‘ਚ ESCI ਦੇ ਤਹਿਤ 6.5 ਫੀਸਦੀ ਕੰਟਰੀਬਿਊਸ਼ਨ ਕੀਤਾ ਜਾਂਦਾ ਹੈ। ਇਹ ਦਰ 1 ਜਨਵਰੀ 1997 ਤੋਂ ਲਾਗੂ ਹੈ।
ESCI ਯੋਜਨਾ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਮਿਲਦਾ ਹੈ ਜਿਨ੍ਹਾਂ ਦੀ ਮਹੀਨਾਵਾਰ ਆਮਦਨ 21 ਹਜ਼ਾਰ ਤੋਂ ਘੱਟ ਹੋਵੇ ਅਤੇ ਉਹ ਘੱਟੋ-ਘੱਟ 10 ਕਰਮਚਾਰੀਆਂ ਵਾਲੀ ਕੰਪਨੀ ਵਿਚ ਕੰਮ ਕਰਦੇ ਹੋਣ। 2016 ਤੱਕ ਮਹੀਨਾਵਾਰ ਆਮਦਨ ਦੀ ਹੱਦ 15 ਹਜ਼ਾਰ ਰੁਪਏ ਸੀ ਜਿਸਨੂੰ ਕਿ 1 ਜਨਵਰੀ 2017 ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਸੀ

LEAVE A REPLY

Please enter your comment!
Please enter your name here