ਓਟਾਵਾ/ਕਰਾਕਸ — ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀ ਜੌਰਜ ਐਰੀਜ਼ਾ ਨੇ ਐਤਵਾਰ ਨੂੰ ਕਿਹਾ ਕਿ ਵੈਨੇਜ਼ੁਏਲਾ ਕੈਨੇਡਾ ਵਿਚ ਆਪਣੇ ਵਣਜ ਦੂਤਘਰਾਂ ਵਿਚ ਸੇਵਾਵਾਂ ਦੇਣੀਆਂ ਬੰਦ ਕਰ ਦੇਵੇਗਾ। ਐਰੀਜ਼ਾ ਨੇ ਟਵਿੱਟਰ ‘ਤੇ ਲਿਖਿਆ,”ਵੈਨੇਜ਼ੁਏਲਾ ਵੈਨਕੂਵਰ, ਟੋਰਾਂਟੋ ਅਤੇ ਮਾਂਟਰੀਅਲ ਵਿਚ ਕੌਂਸਲੇਟ ਸੇਵਾਵਾਂ ਬੰਦ ਕਰ ਦੇਵੇਗਾ। ਸਾਰੇ ਡਿਪਲੋਮੈਟਿਕ ਕੰਮਕਾਜ ਓਟਾਵਾ ਵਿਚ ਵੈਨੇਜ਼ੁਏਲਾ ਦੂਤਘਰ ਵਿਚ ਕੇਂਦਰਿਤ ਹੋ ਜਾਣਗੇ। ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਜਲਦੀ ਹੀ ਵਿਦੇਸ਼ ਨੀਤੀ ਵਿਚ ਆਪਣੀ ਪ੍ਰਭੂਸੱਤਾ ਬਹਾਲ ਕਰੇਗਾ।”
ਗੌਰਤਲਬ ਹੈ ਕਿ ਹਫਤੇ ਦੇ ਸ਼ੁਰੂ ਵਿਚ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਸੀ,”ਕੈਨੇਡਾ ਨੇ ਵੈਨੇਜ਼ੁਏਲਾ ਵਿਚ ਦੇਸ਼ ਦੇ ਦੂਤਘਰ ਵਿਚ ਅਸਥਾਈ ਰੂਪ ਨਾਲ ਸੰਚਾਲਨ ਨੂੰ ਰੋਕਣ ਦਾ ਫੈਸਲਾ ਲਿਆ ਹੈ।” ਠੀਕ ਇਸੇ ਵੇਲੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕੈਨੇਡਾ ਕੋਲੰਬੀਆ ਵਿਚ ਸਥਿਤ ਦੂਤਘਰ ਦੇ ਮਾਧਿਅਮ ਨਾਲ ਕੈਨੇਡਾ ਦੇ ਵੈਨੇਜ਼ੁਏਲਾ ਵਿਚ ਕੌਂਸਲੇਟ ਸੇਵਾਵਾਂ ਜਾਰੀ ਰੱਖੇਗਾ।
ਵੈਨੇਜ਼ੁਏਲਾ ਵਿਚ ਜਦੋਂ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਏਡੋ ਨੇ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨਿਆ, ਉਦੋਂ ਜਨਵਰੀ ਤੋਂ ਹੀ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਕੈਨੇਡਾ ਸਮੇਤ ਵਾਸ਼ਿੰਗਟਨ ਅਤੇ ਕੁਝ ਹੋਰ ਦੇਸਾਂ ਨੇ ਗੁਏਡੋ ਨੂੰ ਸਮਰਥਨ ਦਿੱਤਾ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here