ਅਪਿਆ-ਭਾਰਤੀ ਵੇਟਲਿਫਟਰ ਅਜੈ ਸਿੰਘ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਕਲੀਨ ਐਂਡ ਜਰਕ ਵਿੱਚ ਨਵਾਂ ਰਾਸ਼ਟਮੰਡਲ ਰਿਕਾਰਡ ਬਣਾਉਂਦਿਆਂ ਅੱਜ ਇੱਥੇ ਸੋਨ ਤਗ਼ਮਾ ਹਾਸਲ ਕੀਤਾ। 22 ਸਾਲ ਦੇ ਇਸ ਖਿਡਾਰੀ ਨੇ 81 ਕਿਲੋ ਵਜ਼ਨ ਵਰਗ ਦੇ ਕਲੀਨ ਐਂਡ ਜਰਕ ਵਿੱਚ ਆਪਣੇ ਸਰੀਰ ਤੋਂ ਦੁੱਗਣੇ ਤੋਂ ਵੱਧ ਵਜ਼ਨ (190 ਕਿਲੋਗਰਾਮ) ਚੁੱਕਿਆਂ ਓਲੰਪਿਕ ਕੁਆਲੀਫਾਈਂਗ ਮੁਕਾਬਲੇ ਲਈ ਅਹਿਮ ਅੰਕ ਹਾਸਲ ਕੀਤਾ। ਏਸ਼ਿਆਈ ਯੂਥ ਤੇ ਜੂਨੀਅਰ ਵੇਟਲਿਫਟਰ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਨੇ ਸਨੈਚ ਵਰਗ ਵਿੱਚ 148 ਕਿਲੋਗਰਾਮ ਭਾਰ ਚੁੱਕਿਆ, ਜਿਸ ਕਾਰਨ ਉਸ ਦਾ ਕੁੱਲ ਵਜ਼ਨ 338 ਕਿਲੋ ਹੋ ਗਿਆ। ਇਹ ਅਜੇ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ ਵੀ ਹੈ।
ਖੰਨਾ : ਸਮੋਆ ਦੇ ਅਪਿਆ ਸ਼ਹਿਰ ਵਿੱਚ ਚੱਲ ਰਹੀ ਵੇਟਲਿਫ਼ਟਿੰਗ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਖੰਨਾ ਨੇੜਲੇ ਪਿੰਡ ਸਾਹਿਬਪੁਰਾ ਦੀ ਧੀ ਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਚਾਂਦੀ ਦਾ ਤਗ਼ਮਾ ਪਾਇਆ। ਇਸ ਤੋਂ ਪਹਿਲਾਂ ਇਸੇ ਪਿੰਡ ਦੀ ਦਵਿੰਦਰ ਕੌਰ ਨੇ ਇਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਮਨਪ੍ਰੀਤ ਕੌਰ ਨੇ 79 ਕਿਲੋ ਵਜ਼ਨ ਵਰਗ ਵਿੱਚ ਸਨੈਚ ਰਾਹੀਂ 91, ਕਲੀਨ ਤੇ ਜਰਕ ਰਾਹੀਂ 116 ਕਿਲੋ (ਕੁੱਲ 207 ਕਿਲੋ) ਭਾਰ ਚੁੱਕ ਕੇ ਇਹ ਸਫਲਤਾ ਹਾਸਲ ਕੀਤੀ

LEAVE A REPLY

Please enter your comment!
Please enter your name here