ਵਾਸ਼ਿੰਗਟਨ— ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਵਾਈਟ ਹਾਊਸ ਦੇ ਨੇੜੇ 33 ਸਾਲਾ ਭਾਰਤੀ ਨੇ ਕਥਿਤ ਤੌਰ ‘ਤੇ ਖੁਦ ਨੂੰ ਅੱਗ ਲਗਾ ਲਈ। ਵਾਈਟ ਹਾਈਸ ਦੇ ਨੇੜੇ ਮੈਰੀਲੈਂਟ ‘ਚ ਬੇਥੇਸਡਾ ਦੇ 52 ਏਕੜ ‘ਚ ਫੈਲੇ ਜਨਤਕ ਪਾਰਕ ਐਲਿਪਸ ‘ਚ ਅਰਨਵ ਗੁਪਤਾ ਨੇ ਖੁਦ ਨੂੰ ਅੱਗ ਲਗਾ ਲਈ ਤੇ ਬਾਅਦ ‘ਚ ਉਸ ਦੀ ਮੌਤ ਹੋ ਗਈ।
ਯੂਨਾਈਟਡ ਸਟੇਟਸ ਪਾਰਕ ਪੁਲਸ ਨੇ ਇਕ ਬਿਆਨ ‘ਚ ਕਿਹਾ ਅੱਗ ਬੁਝਣ ਤੋਂ ਬਾਅਦ ਗੁਪਤਾ ਨੂੰ ਇਲਾਜ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਵੀਰਵਾਰ ਦੀ ਸਵੇਰੇ ਉਸ ਦੀ ਮੌਤ ਹੋ ਗਈ। ਅਮਰੀਕੀ ਖੁਫੀਆ ਸੇਵਾ ਵਲੋਂ ਜਾਰੀ ਟਵੀਟ ਮੁਤਾਬਕ ਦੁਪਹਿਰੇ 12:20 ਮਿੰਟ ‘ਤੇ ਗੁਪਤਾ ਨੇ 15ਵੇਂ ਤੇ ਕਾਂਸੀਟਿਊਸ਼ਨ ਐਵੇਨਿਊ ਦੇ ਨੇੜੇ ਐਲਿਪਸੀ ‘ਚ ਖੁਦ ਨੂੰ ਅੱਗ ਲਗਾ ਲਈ। ਖੁਫੀਆ ਸੇਵਾ ਦੇ ਅਧਿਕਾਰੀ ਮੌਕੇ ‘ਤੇ ਹਨ ਤੇ ਸ਼ੁਰੂਆਤੀ ਜਾਂਚ ‘ਚ ਨੈਸ਼ਨਲ ਪਾਰਕ ਸਰਵਿਸ ਤੇ ਯੂ.ਐੱਸ.ਪਾਰਕ ਪੁਲਸ ਦੀ ਮਦਦ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਗੁਪਤਾ ਦੇ ਪਰਿਵਾਰ ਨੇ ਬੁੱਧਵਾਰ ਸਵੇਰੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਅਧਿਕਾਰੀਆਂ ਨੇ ਉਦੋਂ ਉਨ੍ਹਾਂ ਦੀ ਤਲਾਸ਼ ‘ਚ ਇਕ ਸਹਾਇਤਾ ਨੋਟਿਸ ਜਾਰੀ ਕੀਤਾ ਸੀ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਆਖਰੀ ਵਾਰ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 9:20 ਮਿੰਟ ‘ਤੇ ਦੇਖਿਆ ਸੀ ਜਦੋਂ ਉਹ ਵਾਈਟ ਹਾਊਸ ਤੋਂ ਕਰੀਬ 16 ਕਿਲੋਮੀਟਰ ਉੱਤਰ-ਪੂਰਬ ‘ਚ ਸਿੰਡੀ ਲੇਨ ਸਥਿਤ ਆਪਣੇ ਘਰ ਤੋਂ ਨਿਕਲੇ ਸਨ। ਮਾਂਟਗੋਮਰੀ ਕਾਊਂਟੀ ਪੁਲਸ ਨੇ ਕਿਹਾ ਕਿ ਪਰਿਵਾਰ ਗੁਪਤਾ ਦੀ ਸਰੀਰਕ ਤੇ ਭਾਵਨਾਤਮਕ ਕੁਸ਼ਲਤਾ ਲਈ ਚਿੰਤਤ ਸੀ। ਵਾਸ਼ਿੰਗਟਨ ਡੀਸੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here