ਚੰਡੀਗੜ੍ਹ : ਲੁਧਿਆਣਾ ਦੀ ਸੈਂਟਰਲ ਜੇਲ ‘ਚ ਪਿਛਲੇ ਦਿਨੀਂ ਹਿੰਸਾ ਦੀ ਘਟਨਾ ਜਿਸ ‘ਚ ਇਕ ਕੈਦੀ ਦੀ ਮੌਤ ਹੋ ਗਈ ਸੀ, ‘ਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਓ ਮੋਟੋ ਨੋਟਿਸ ਲੈਂਦਿਆਂ ਆਈ.ਜੀ. (ਜੇਲ) ਤੋਂ ਮਾਮਲੇ ‘ਤੇ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ।
ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅੰਸਾਰੀ ਅਤੇ ਮੈਬਰਾਂ ਆਸ਼ੂਤੋਸ਼ ਮਹੰਤੋ ਅਤੇ ਅਵਿਨਾਸ਼ ਕੌਰ ਦੀ ਬੈਂਚ ਨੇ ਮਾਮਲੇ ਸਬੰਧੀ ਛਪੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਜ਼ਿਲਾ ਪ੍ਰਸ਼ਾਸਨ ਨੂੰ ਕਨੂੰਨ ਵਿਵਸਥਾ ਬਣਾਏ ਰੱਖਣ ਪ੍ਰਤੀ ਉਦਾਸੀਨ ਪਾਇਆ। ਜਿਸ ਦੇ ਚਲਦੇ ਕਮਿਸ਼ਨ ਨੇ ਲੁਧਿਆਣਾ ਦੇ ਡੀ.ਸੀ, ਪੁਲਸ ਕਮਿਸ਼ਨਰ, ਪੰਜਾਬ ਪੁਲਸ ਦੇ ਆਈ.ਜੀ. (ਜੇਲ) ਅਤੇ ਸੈਂਟਰਲ ਜੇਲ ਲੁਧਿਆਣਾ ਦੇ ਸੁਪਰਡੰਟ ਨੂੰ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਕਮਿਸ਼ਨ ਦੇ ਸਾਹਮਣੇ ਵਿਅਕਤੀਗਤ ਰੂਪ ਤੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ।

LEAVE A REPLY

Please enter your comment!
Please enter your name here