For Punjab Desk/PT/DT (Story sent by Aman Sood) A file photograph of - A file photograph of Mohit Kumar-IAF from Samana. A file photograph

ਈਟਾਨਗਰ/ਨਵੀਂ ਦਿੱਲੀ-ਭਾਰਤੀ ਹਵਾਈ ਸੈਨਾ ਦੇ ਲਾਪਤਾ ਮਾਲਵਾਹਕ ਜਹਾਜ਼ ਏਐਨ-32 ਦੀ ਅਜੇ ਤਕ ਕੋਈ ਉੱਘ-ਸੁੱਘ ਨਹੀਂ ਲੱਗੀ ਹੈ। ਸੋਮਵਾਰ ਨੂੰ ਇਹ ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲ ਮੈਂਚੁਕਾ ਨੇੜੇ ਲਾਪਤਾ ਹੋ ਗਿਆ ਸੀ। ਜਹਾਜ਼ ਦੀ ਭਾਲ ਲਈ ਮੰਗਲਵਾਰ ਨੂੰ ਵੱਡੀ ਖੋਜੀ ਮੁਹਿੰਮ ਚਲਾਉਂਦਿਆਂ ਭਾਰਤੀ ਜਲ ਸੈਨਾ ਦੇ ਟੋਹੀ ਜਹਾਜ਼ ਨੂੰ ਤਾਇਨਾਤ ਕੀਤਾ ਗਿਆ। ਰੂਸ ’ਚ ਬਣੇ ਏਐਨ-32 ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਚੀਨ ਨਾਲ ਲਗਦੀ ਸਰਹੱਦ ਨੇੜੇ ਮੈਂਚੁਕਾ ਲਈ ਉਡਾਣ ਭਰੀ ਸੀ ਪਰ ਕਰੀਬ 33 ਮਿੰਟਾਂ ਮਗਰੋਂ ਉਹ ਲਾਪਤਾ ਹੋ ਗਿਆ ਸੀ। ਜਹਾਜ਼ ’ਚ 13 ਵਿਅਕਤੀ ਸਵਾਰ ਸਨ। ਜਲ ਸੈਨਾ ਦੇ ਤਰਜਮਾਨ ਕੈਪਟਨ ਡੀ ਕੇ ਸ਼ਰਮਾ ਨੇ ਕਿਹਾ ਕਿ ਪੀ8ਆਈ ਜਹਾਜ਼ ਨੇ ਤਾਮਿਲਨਾਡੂ ਦੇ ਅਰਾਕੋਨਾਮ ’ਚ ਆਈਐਨਐਸ ਰਜਾਲੀ ਤੋਂ ਦੁਪਹਿਰ ਇਕ ਵਜੇ ਦੇ ਕਰੀਬ ਉਡਾਣ ਭਰੀ ਅਤੇ ਲਾਪਤਾ ਜਹਾਜ਼ ਨੂੰ ਲੱਭਣ ਦੀ ਮੁਹਿੰਮ ’ਚ ਸ਼ਾਮਲ ਹੋ ਗਿਆ। ਕੈਪਟਨ ਸ਼ਰਮਾ ਮੁਤਾਬਕ ਇਹ ਜਹਾਜ਼ ਇਲੈਕਟਰੋ ਆਪਟੀਕਲ ਅਤੇ ਇੰਫਰਾ ਰੈੱਡ ਸੈਸਰਾਂ ਨਾਲ ਲੈਸ ਹੈ ਅਤੇ ਇਹ ਜਹਾਜ਼ ਦੇ ਮਲਬੇ ਨੂੰ ਲੱਭਣ ’ਚ ਸਹਾਈ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਹੀ ਕਈ ਜਹਾਜ਼ ਅਤੇ ਹੈਲੀਕਾਪਟਰ ਏਐਨ-32 ਨੂੰ ਲੱਭਣ ਲਈ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਮੀਨ ’ਤੇ ਵੀ ਜਵਾਨਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤੀ ਹਵਾਈ ਸੈਨਾ ਨੇ ਸੀ-130ਜੇ ਅਤੇ ਏਐਨ-32 ਜਹਾਜ਼ਾਂ ਤੋਂ ਇਲਾਵਾ ਦੋ ਐਮਆਈ-17 ਹੈਲੀਕਾਪਟਰਾਂ ਨੂੰ ਵੀ ਤਾਇਨਾਤ ਕੀਤਾ ਹੈ ਜਦਕਿ ਥਲ ਸੈਨਾ ਦੇ ਅਤਿ ਆਧੁਨਿਕ ਹਲਕੇ ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here