ਮੁੰਬਈ (ਬਿਊਰੋ)— ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਫਿਲਮ 83 ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਪਹਿਲਾਂ ਹੀ ਰਣਵੀਰ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਰਣਵੀਰ ਜਲਦ ਹੀ ‘ਜਯੇਸ਼ਬਾਈ ਜ਼ੋਰਦਾਰ’ ‘ਚ ਗੁਜਰਾਤੀ ਕਿਰਦਾਰ ਨਿਭਾਉਣ ਵਾਲੇ ਹਨ। ਇਹ ਇਕ ਪਰਿਵਾਰਕ ਫਿਲਮ ਹੋਵੇਗੀ। ਇਸ ਫਿਲਮ ਨੂੰ ‘ਯਸ਼ਰਾਜ ਫਿਲਮਜ਼’ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਕਿਰਦਾਰ ਨੂੰ ਲੈ ਕੇ ਰਣਵੀਰ ਸਿੰਘ ਕਾਫੀ ਉਤਸ਼ਾਹਿਤ ਹਨ।
ਰਣਵੀਰ ਸਿੰਘ ਨੇ ਫਿਲਮ ਦੀ ਅਨਾਊਂਸਮੈਂਟ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਕੀਤੀ ਹੈ। ਇਕ ਤਸਵੀਰ ਸਾਂਝੀ ਕਰਦਿਆਂ ਰਣਵੀਰ ਨੇ ਕੈਪਸ਼ਨ ‘ਚ ਲਿਖਿਆ, ”Its a ‘miracle script’!!! 😍
Thrilled to announce my next film – ‘JAYESHBHAI JORDAAR’ ਇਸ ਫਿਲਮ ਨੂੰ ਦਿਵਿਆਂਕ ਠੱਕਰ ਵਲੋਂ ਡਾਇਰੈਕਟ ਕੀਤਾ ਜਾਵੇਗਾ। ਦਿਵਿਆਂਕ ਦੀ ਇਹ ਡੈਬਿਊ ਫਿਲਮ ਹੋਵੇਗੀ। ਰਣਵੀਰ ਨੇ ਦਿਵਿਆਂਕ ਨਾਲ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਇਹ ਦੋਵੇਂ ਗੁਜਰਾਤੀ ‘ਚ ਗੱਲ ਕਰਦੇ ਨਜ਼ਰ ਆ ਰਹੇ ਹਨ।

LEAVE A REPLY

Please enter your comment!
Please enter your name here