ਮੁੰਬਈ: ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ 59ਵਾਂ ਆਲ ਇੰਡੀਆ ਸਾਲਾਨਾ ਸੰਮੇਲਨ ਮੁੰਬਈ ’ਚ ਕਰਵਾਇਆ ਗਿਆ ਜਿਸ ’ਚ ਸਾਲਾਨਾ ਕਾਰਪੋਰੇਟ ਨੀਤੀ ’ਤੇ ਚਰਚਾ ਕੀਤੀ ਗਈ। ਭਾਰਤੀ ਜੀਵਨ ਬੀਮਾ ਨਿਗਮ ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਨੇ ਸੰਮੇਲਨ ਦਾ ਉਦਘਾਟਨ ਕੀਤਾ। ਸੰਮੇਲਨ ’ਚ ਸਾਰੇ ਦੇਸ਼ ਦੀਆਂ 113 ਡਿਵੀਜ਼ਨਾਂ ਦੇ ਮੁਖੀਆਂ ਨੇ ਹਿੱਸਾ ਲਿਆ। ਸੰਮੇਲਨ ਦੌਰਾਨ ਦੱਸਿਆ ਗਿਆ ਕਿ ਐਲਆਈਸੀ ਨੇ ਵਿੱਤੀ ਵਰ੍ਹੇ 2018-19 ਲਈ ਪਾਲਸੀਆਂ ਦੀ ਗਿਣਤੀ ’ਚ 74 ਫੀਸਦ ਬਾਜ਼ਾਰ ਹਿੱਸਾ ਅਤੇ 64.24 ਫੀਸਦ ਪਹਿਲੀ ਸਾਲਾਨਾ ਪ੍ਰੀਮੀਅਮ ਆਮਦਨ ਦਰਜ ਕੀਤੀ ਹੈ। ਸੰਮੇਲਨ ਦੌਰਾਨ ਸਾਲ 2018-19 ਲਈ ਸਭ ਤੋਂ ਵੱਧ ਕਾਰੋਬਾਰ ਹਾਸਲ ਕਰਨ ਵਾਲੀਆਂ ਡਿਵੀਜ਼ਨਾਂ ਦਾ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here