ਫੁਲਰਟਨ(ਅਮਰੀਕਾ)ਭਾਰਤੀ ਖਿਡਾਰੀ ਲਕਸ਼ੈ ਸੇਨ ਦੂਜੇ ਦੌਰ ਵਿੱਚ ਹਮਵਤਨ ਪਾਰੂਪੱਲੀ ਕਸ਼ਿਅਪ ਨੂੰ ਹਰਾ ਕੇ ਯੂਐੱਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ ਦੇ ਦੂਜੇ ਦੌਰ ਵਿੱਚ ਪੁੱਜ ਗਿਆ ਹੈ। ਸੇਨ ਤੋਂ ਇਲਾਵਾ ਐੱਚਐੱਸ ਪ੍ਰਣਯ ਅਤੇ ਸੌਰਭ ਵਰਮਾ ਵੀ ਅਗਲੇ ਦੌਰ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ, ਜਦੋਂ ਕਿ ਕਸ਼ਿਅਪ ਤੋਂ ਇਲਾਵਾ ਅਜੈ ਜੈਰਾਮ, ਸਾਈ ਕਿ੍ਸ਼ਨਾ ਪ੍ਰਿਅ ਕੁਦਰਾਵੱਲੀ ਅਤੇ ਅਰੁਣਾ ਪ੍ਰਭੂਦੇਸ਼ਾਈ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ ਹਨ। ਲਕਸ਼ੈ ਨੇ ਕਸ਼ਿਅਪ ਨੂੰ ਮਹਿਜ਼ 31 ਮਿਟਾਂ ਵਿੱਚ 21-11, 21-18 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਹਮਵਤਨ ਸੌਰਭ ਨਾਲ ਹੋਵੇਗਾ, ਜਿਸ ਨੇ ਇੰਗਲੈਂਡ ਦੇ ਟਾਬੀ ਪੇਂਟੀ ਨੂੰ ਇਕ ਘੰਟਾ ਚਾਰ ਮਿੰਟ ਤਕ ਚੱਲੇ ਮੈਚ ਵਿੱਚ 21-23, 21-15 ਅਤੇ 21-20 ਨਾਲ ਹਰਾਇਆ। ਪਹਿਲੇ ਦੌਰ ਵਿੱਚ ਇਕ ਹੋਰ ਮੈਚ ਵਿੱਚ ਪ੍ਰਣਯ ਨੇ ਪਹਿਲੀ ਖੇਡ ਗੁਆਉਣ ਬਾਅਦ ਚੰਗੀ ਵਾਪਸੀ ਕਰ ਕੇ ਜਾਪਾਨ ਦੇ ਯੂ ਇਗਰਾਸ਼ੀ ਨੂੰ 21-23, 24-22 ਅਤੇ 21-18 ਨਾਲ ਸ਼ਿਕਸਤ ਦਿੱਤੀ। ਹੁਣ ਉਹ ਕੋਰੀਆ ਦੇ ਕੇ ਹਿਓ ਕਵਾਂਗ ਨਾਲ ਭਿੜੇਗਾ। ਪੁਰਸ਼ ਸਿੰਗਲਜ਼ ਦੇ ਇਕ ਹੋਰ ਮੈਚ ਵਿੱਚ ਜੈਰਾਮ ਨੂੰ ਤਾਇਪੈ ਦੇ ਵਾਂਗ ਜੂ ਤੋਂ 16-21, 21-18 ਅਤੇ 16-12 ਨਾਲ ਸ਼ਿਕਸਤ ਝੱਲਣੀ ਪਈ। ਸ੍ਰੀ ਕਿ੍ਸ਼ਨਾਪਿਟ ਅਤੇ ਅਰੁਣਾ ਦੀ ਹਾਰ ਨਾਲ ਭਾਰਤ ਦੀ ਮਹਿਲਾ ਸਿੰਗਲਜ਼ ਵਿੱਚ ਚੁਣੌਤੀ ਖ਼ਤਮ ਹੋ ਗਈ ਹੈ। ਕਿ੍ਸ਼ਨਾ ਨੂੰ ਕੋਰੀਆ ਦੀ ਕਿਸ ਗਾ ਇਯੁਨ ਤੋਂ 11-21 , 8-21 ਅਤੇ ਅਰੁਣਾ ਨੂੰ ਤਾਇਪੈ ਦੀ ਲਿਨ ਸਿਆਂਗ ਤੋਂ 17-21 , 14-21 ਨਾਲ ਸ਼ਿਕਸਤ ਝੱਲਣੀ ਪਈ।

LEAVE A REPLY

Please enter your comment!
Please enter your name here