ਸ. ਹੁੰਦਲ ਨੇ ਰਛਪਾਲ ਸਿੰਘ ਗਿੱਲ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮ) – ਇਹ ਖਬਰ ਬੜੇ ਦੁਖੀ ਹਿਰਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਰਛਪਾਲ ਸਿੰਘ ਗਿੱਲ ਦੀ ਭੈਣ ਚਰਨਜੀਤ ਕੌਰ ਦੇ ਪਤੀ ਅਤੇ ਸ਼੍ਰੋਮਣੀ ਕਵੀਸਰ ਬਾਪੂ ਕਰਨੈਲ ਸਿੰਘ ਪਾਰਸ ਹੋਰਾਂ ਦੇ ਵੱਡੇ ਦਾਮਾਦ ਸ: ਅਮਰਜੀਤ ਸਿੰਘ ਧਾਲੀਵਾਲ, ਜੋ ਲੰਬੇ ਸਮੇਂ ਤੋਂ ਪਾਰਕਿੰਨਸਨ ਨਾਂ ਦੀ ਬਿਮਾਰੀ ਨਾਲ ਪੀੜਤ ਸਨ, ਉਹ ਬੁੱਧਵਾਰ ਰਾਤ 9:41 ’ਤੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਹ 1981 ਤੋਂ ਕੈਨੇਡਾ ਦੇ ਸਹਿਰ ਬਰੈਂਪਟਨ ’ਚ ਰਹਿ ਰਹੇ ਸਨ। ਸਰਦਾਰ ਅਮਰਜੀਤ ਸਿੰਘ ਧਾਲੀਵਾਲ ਆਪਣੇ ਪਿੱਛੇ ਪਤਨੀ ਚਰਨਜੀਤ ਕੌਰ, ਦੋ ਪੁੱਤਰ, ਦੋ ਨੂੰਹਾਂ, ਅਤੇ ਚਾਰ ਪੋਤਿਆਂ ਦੇ ਭਰੇ ਪਰਿਵਾਰ ਦੀ ਫੁਲਵਾੜੀ ਨੂੰ ਛੱਡ ਗਏ ਹਨ।
ਰਾਮੂੰਵਾਲੀਆ ਪਰਿਵਾਰ ਨੂੰ ਹਮੇਸ਼ਾ ਇਹ ਫਖਰ ਰਹੇਗਾ ਕਿ ਸ: ਅਮਰਜੀਤ ਸਿੰਘ ਨੇ ਬੇਬੇ/ਬਾਪੂ ਜੀ ਦੀ ਜ਼ਿੰਦਗੀ ਦੇ ਆਖਰੀ ਪੜਾਅ ਦੇ ਤੇਈ ਸਾਲ, ਬੜੀ ਦਰਿਆ-ਦਿਲੀ ਨਾਲ ਉਹਨਾਂ ਦੀ ਸੇਵਾ ਅਤੇ ਸੁਖ-ਸਹੂਲਤ ਨੂੰ ਸਮਰਪਿਤ ਕੀਤੇ।
ਸ. ਹੁੰਦਲ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਇੰਡੋ ਅਮੈਰਿਕਨ ਮੀਡੀਆ ਸਮੂਹ ਦੇ ਐਡੀਟਰ-ਇਨ-ਚੀਫ ਅਤੇ ਰਾਮੂੰਵਾਲੀਆ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਸ. ਨਰਿੰਦਰਪਾਲ ਸਿੰਘ ਹੁੰਦਲ ਨੇ ਰਛਪਾਲ ਸਿੰਘ ਗਿੱਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਇਸ ਖਬਰ ਨਾਲ ਉਹ ਬਹੁਤ ਨਿਰਾਸ਼ ਅਤੇ ਦੁਖੀ ਹੋਏ ਹਨ ਕਿਉਂਕਿ ਰਾਮੂੰਵਾਲੀਆ ਪਰਿਵਾਰ ਨਾਲ ਉਨਾਂ ਦਾ ਬਹੁਤ ਹੀ ਨਜ਼ਦੀਕੀ ਸਬੰਧ ਹੈ ਅਤੇ ਨਜ਼ਦੀਕੀ ਸਬੰਧਾਂ ਵਿਚੋਂ ਕਿਸੇ ਦਾ ਤੁਰ ਜਾਣਾ ਧੁਰ ਅੰਦਰ ਤੱਕ ਝੰਜੋੜਦਾ ਹੈ। ਉਨਾਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਥਾਂ ਮਿਲਣ ਦੀ ਬੇਨਤੀ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਾਣ ਦੀ ਅਰਦਾਸ ਕੀਤੀ।

LEAVE A REPLY

Please enter your comment!
Please enter your name here