ਬਠਿੰਡਾ-ਅੱਜ ਬਠਿੰਡਾ ’ਚ ਨਗਰ ਨਿਗਮ ਦੇ ਜਰਨਲ ਇਜਲਾਸ ਦੀ ਮੀਟਿੰਗ ਦਿੱਤੇ ਸਮੇਂ ਤੋਂ ਅੱਧਾ ਘੰਟਾ ਮਗਰੋਂ ਸ਼ੁਰੂ ਹੋਈ ਤਾਂ ਬਠਿੰਡਾ ਕਾਰਪੋਰੇਸ਼ਨ ਦੇ ਅਕਾਲੀ ਮੇਅਰ ਬਲਵੰਤ ਨਾਥ ਰਾਏ ਨੇ ਮੀਟਿੰਗ ਸ਼ੁਰੂ ਹੁੰਦਿਆਂ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰ ਦਿੱਤਾ ਕਿ ਹਰਸਿਮਰਤ ਕੌਰ ਬਾਦਲ ਦੀ ਬਦੌਲਤ ਨਗਰ ਨਿਗਮ ਨੂੰ 48.53 ਕਰੋੜ ਦਾ ਅੰਤਰਿਮ ਪ੍ਰਾਜੈਕਟ ਮਿਲ ਰਿਹਾ ਹੈ ਜਿਸ ਨਾਲ ਸ਼ਹਿਰ ਦੀ ਕਾਇਆ ਪਲਟ ਜਾਵੇਗੀ। ਪਰ ਇੰਨਾ ਸੁਣਦੇ ਹੀ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਮੇਅਰ ਨੂੰ ਘੇਰ ਕੇ ਕਿਹਾ ਕਿ ਗੱਲ ਏਜੰਡੇ ਦੀ ਕੀਤੀ ਜਾਵੇ, ਇਹ ਕੋਈ ਅਕਾਲੀ ਦਲ ਦੀ ਮੀਟਿੰਗ ਨਹੀਂ। ਮੀਟਿੰਗ ’ਚ ਗਰਮੀ ਉਸ ਵੇਲੇ ਵਧ ਗਈ ਜਦੋਂ ਸ਼ਹਿਰ ਦੇ ਅਕਾਲੀ-ਭਾਜਪਾ ਤੇ ਕਾਂਗਰਸੀ ਕੌਂਸਲਰਾਂ ਨੇ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ’ਤੇ ਸਵਾਲ ਚੁੱਕੇ ਤੇ ਇਸ ਮੌਕੇ ਤ੍ਰਿਵੈਣੀ ਕੰਪਨੀ ਵੱਲੋਂ ਕਰਵਾਏ ਕੰਮ ’ਤੇ ਉਂਗਲ ਚੁੱਕਦੇ ਹੋਏ ਕਿਹਾ ਸ਼ਹਿਰ ਦੇ ਮੇਨ ਹੋਲ਼ ਤੇ ਗਲੀਆਂ ਨਾਲੀਆਂ ਦੀ ਸੀਵਰੇਜ ਦੀ ਸਫ਼ਾਈ ਦਾ ਬੁਰਾ ਹਾਲ ਹੈ। ਨਿਗਮ ਵੱਲੋਂ ਤ੍ਰਿਵੈਣੀ ਕੰਪਨੀ 40 ਲੱਖ ਰੁਪਏ ਹਰ ਮਹੀਨਾ ਦਿੱਤਾ ਜਾ ਰਿਹਾ ਹੈ, ਜਦੋਂਕਿ ਤ੍ਰਿਵੈਣੀ ਕੰਪਨੀ ਦਫ਼ਤਰ ਨਗਰ ਨਿਗਮ ਨੂੰ ਪੱਤਰ ਲਿਖ ਇਹ ਕਹਿ ਦਿੱਤਾ ਹੈ ਜੇ ਮੌਨਸੂਨ ’ਚ ਬਠਿੰਡਾ ਡੁੱਬਦਾ ਹੈ ਤਾਂ ਉਹ ਜ਼ਿੰਮੇਵਾਰ ਨਹੀਂ ਇਸ ਗੱਲ ਦਾ ਖ਼ੁਲਾਸਾ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਕੀਤਾ ਗਿਆ। ਕੰਪਨੀ ਨੂੰ ਪੈਸੇ ਦੇਣ ਦੇ ਮੁੱਦੇ ’ਤੇ ਨਿਗਮ ਅਧਿਕਾਰੀ ਇਸ ਗੱਲ ’ਚ ਨਿਕਲ ਗਏ ਕੇ ਤ੍ਰਿਵੇਣੀ ਦਾ ਕੰਮਕਾਜ ਦੇਖਣ ਲਈ ਸੀਵਰੇਜ ਬੋਰਡ ਦਾ ਹੱਕ ਬਣਦਾ ਹੈ। ਇਸ ’ਤੇ ਸਮੁੱਚੇ ਕੌਂਸਲਰਾਂ ਨੇ ਤ੍ਰਿਵੈਣੀ ਖ਼ਿਲਾਫ਼ ਵਿਜੀਲੈਂਸ ਕੋਲ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਕੌਂਸਲਰ ਮਲਕੀਤ ਸਿੰਘ ਗਿੱਲ ਨੇ ਇੱਥੇ ਤੱਕ ਕਹਿ ਦਿੱਤਾ ਕਿ ਕਿਓ ਨਾਂ ਮੇਅਰ ਨੂੰ ਕੁਰਸੀ ਤੋਂ ਚੱਲਦਾ ਕੀਤਾ ਜਾਵੇ। ਅੱਜ ਮੀਟਿੰਗ ’ਚ ਅੱਜ ਬਠਿੰਡਾ ਦੇ ਕੂੜਾ ਡੰਪ ਦੇ ਕੰਮ ਦੇਖ ਰਹੀ ਕੰਪਨੀ ਜੇ.ਆਈ.ਟੀ .ਐਫ ਵੱਲੋਂ ਨਗਰ ਨਿਗਮ ਤੇ 754 ਕਰੋੜ ਦਾ ਕਲੇਮ ਫਾਈਲ ਕੀਤਾ ਗਿਆ ਹੈ ਕਿ ਬਠਿੰਡਾ ਨਗਰ ਨਿਗਮ ਸ਼ਰਤਾਂ ਤੇ ਖਰਾ ਨਹੀਂ ਉੱਤਰਿਆ ਤੇ ਹਰ ਰੋਜ਼ 500 ਟਨ ਕੂੜਾ ਦੇਣ ਦੀ ਗੱਲ ਕੀਤੀ ਗਈ ਸੀ ਜਿਸ ’ਤੇ ਨਿਗਮ ਨੇ ਸ਼ਹਿਰ ’ਚ ਕੂੜਾ ਦੇਣ ਦਾ ਪ੍ਰਬੰਧ ਕੀਤਾ ਪਰ ਆਸ ਪਾਸ ਦੇ ਖੇਤਰ ਦੀਆਂ 18 ਮਿਊਂਸੀਪਲ ਕਮੇਟੀਆਂ ਵੱਲੋਂ ਕੂੜਾ ਨਹੀਂ ਦਿੱਤਾ ਗਿਆ।

LEAVE A REPLY

Please enter your comment!
Please enter your name here