ਰੁਪਿੰਦਰ ਸਿੰਘ ਤੇ ਜਸਪਿੰਦਰ ਸਿੰਘ ਲਾਈ ਡਿਟੈਕਟਰ ਟੈਸਟ ਤੋਂ ਕਿਓਂ ਭੱਜ ਰਹੇ ਨੇ?
ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮ) – ਸ਼੍ਰੋਮਣੀ ਅਕਾਲੀ ਦਲ ਅਮਰੀਕਾ (ਵੈੱਸਟ ਕੋਸਟ) ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਦੋਸ਼ ਵਿਚ ਅਕਾਲੀ ਸਰਕਾਰ ਵਲੋਂ ਗ੍ਰਿਫਤਾਰ ਕੀਤੇ ਗਏ ਦੋ ਸਕੇ ਭਰਾ ਰੁਪਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਲਾਈ ਡਿਕੈਟਟਰ ਟੈਸਟ ਤੋਂ ਲਗਾਤਾਰ ਇਨਕਾਰ ਕਰਦੇ ਆ ਰਹੇ ਹਨ। ਜਿਸ ਦਾ ਭਾਵ ਹੈ ਕਿ ਦਾਲ ਵਿਚ ਕੁਝ ਕਾਲਾ ਤਾਂ ਜ਼ਰੂਰ ਹੈ। ਉਨ•ਾਂ ਕਿਹਾ ਕਿ ਇਹ ਦੋਸ਼ੀ ਸਰਕਾਰ ਤੋਂ 15-15 ਲੱਖ ਰੁਪਏ ਦਾ ਹਰਜਾਨਾ ਲੈ ਕੇ ਬੈਠੇ ਹਨ ਪਰ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ। ਉਹਨਾਂ ਨਿਹੰਗ ਜਥੇਬੰਦੀ ਸਿੱਖ ਸ਼ਹੀਦ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਛਿਆਨਵੇਂ ਕਰੋੜੀ ਨੂੰ ਬੇਨਤੀ ਕੀਤੀ ਕਿ ਉਹ ਸਿੱਖ ਇਤਿਹਾਸ ਦੀ ਪੈੜ• ‘ਤੇ ਚੱਲਦਿਆਂ ਇਨ•ਾਂ ਦੋਵਾਂ ਦੋਸ਼ੀਆਂ ਤੋਂ ਪੰਥਕ ਮਰਿਆਦਾ ਅਨੁਸਾਰ ਪੁੱਛਗਿੱਛ ਕਰਨ ਲਈ ਅੱਗੇ ਆਉਣ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਨ•ਾਂ ਕਿਹਾ ਕਿ ਇਨ•ਾਂ ਦੋਵਾਂ ਭਰਾਵਾਂ ਦੇ ਨਾਲ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਕਥਾਵਾਚਕ ਪੰਥਪ੍ਰੀਤ ਸਿੰਘ ਤੋਂ ਵੀ ਪੰਥਕ ਮਰਿਆਦਾ ਅਨੁਸਾਰ ਪੁੱਛਗਿੱਛ ਕਰਨੀ ਚਾਹੀਦੀ ਹੈ। ਸ੍ਰ. ਹੁੰਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੂੰ ਬਦਨਾਮ ਕਰਨ ਲਈ ਬਹੁਤ ਹੀ ਵੱਡੀ ਸਾਜਿਸ਼ ਖੇਡੀ ਗਈ ਸੀ ਜਿਸ ਨੂੰ ਨੰਗਾ ਕਰਨਾ ਸਮੇਂ ਦੀ ਜ਼ਰੂਰਤ ਹੈ ਮੈਨੂੰ ਆਸ ਹੈ ਕਿ ਨਿਹੰਗ ਜਥੇਬੰਦੀ ਇਸ ਪੰਥਕ ਕਾਰਜ ਲਈ ਜ਼ਰੂਰ ਅੱਗੇ ਆਵੇਗੀ।

LEAVE A REPLY

Please enter your comment!
Please enter your name here