ਪੰਚਕੂਲਾ-ਜ਼ਿਲ੍ਹਾ ਪੰਚਕੂਲਾ ਦੀ ਨਾਨਕਪੁਰ-ਪਿੰਜੌਰ-ਬੱਦੀ ਸੜਕ ’ਤੇ ਅੱਜ ਵੱਡੇ ਤੜਕੇ ਵਾਪਰੇ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜਣੇ ਜ਼ਖ਼ਮੀ ਹੋ ਗਏ। ਇਹ ਸਾਰੇ ਜਣੇ ਬੋਲੇਰੋ ਗੱਡੀ ਵਿੱਚ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਨੇੜੇ ਪੈਂਦੇ ਕਸਬੇ ਭਾਦਸੋਂ ਤੋਂ ਮਨੀਕਰਨ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਸਫੈਦ ਰੰਗ ਦੀ ਬੋਲੇਰੋ ਗੱਡੀ ਬੱਦੀ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਇਕ ਹੋਰ ਟਰੱਕ ਓਵਰਟੇਕ ਕਰਦਾ ਹੋਇਆ ਬੋਲੇਰੋ ਵਿਚ ਆ ਵੱਜਿਆ। ਹਾਦਸੇ ਵਿਚ ਬੋਲੇਰੋ ਸਵਾਰ ਸੋਮਨਾਥ (21), ਦਿਸ਼ਾਂਤ (21) ਅਤੇ ਹਿਮਾਚਲ ਪ੍ਰਦੇਸ਼ ਵਾਸੀ ਰਵੀ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਵਿਚ ਅਮਿਤ ਕੁਮਾਰ, ਰਾਘਵ, ਆਯੂਸ਼ਮਾਨ, ਪ੍ਰਤਿਭਾ, ਜਗਵਿੰਦਰ, ਪ੍ਰਦੀਪ, ਵਿਸਕਇੰਦਰ, ਅੱਨਨਿਆ ਸ਼ਾਮਲ ਹਨ। ਪੰਚਕੂਲਾ ਦੇ ਸੈਕਟਰ 6 ਸਥਿਤ ਸਰਕਾਰੀ ਹਸਪਤਾਲ ਵਿਚ ਸੋਮਨਾਥ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਜਦਕਿ ਦਿਸ਼ਾਂਤ ਤੇ ਰਵੀ ਕੁਮਾਰ ਦਾ ਪੋਸਟਮਾਰਟਮ ਕਾਲਕਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। ਮੌਕੇ ਤੋਂ ਟਰੱਕ ਚਾਲਕ ਫ਼ਰਾਰ ਹੋ ਗਿਆ। ਪਿੰਜੌਰ ਪੁਲੀਸ ਨੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਹਾਦਸੇ ਕਾਰਨ ਲੰਬਾ ਟ੍ਰੈਫਿਕ ਜਾਮ ਲੱਗਿਆ ਰਿਹਾ।

LEAVE A REPLY

Please enter your comment!
Please enter your name here