ਲੰਡਨ — ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ 6 ਮਈ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਬੱਚੇ ਦਾ ਨਾਮ ਪ੍ਰਿੰਸ ਆਰਚੀ ਰੱਖਿਆ ਗਿਆ। ਦੁਨੀਆ ਭਰ ਵਿਚ ਬ੍ਰਿਟਿਸ਼ ਸ਼ਾਰੀ ਪਰਿਵਾਰ ਦੇ ਫੈਨਸ ਨੇ ਇਸ ਖੁਸ਼ੀ ਦਾ ਜਸ਼ਨ ਮਨਾਇਆ ਅਤੇ ਸ਼ਾਹੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇੱਥੇ ਦੱਸ ਦਈਏ ਕਿ ਸਸੈਕਸ ਦੇ ਡਚੇਸ ਪ੍ਰਿੰਸ ਹੈਰੀ ਅਤੇ ਪ੍ਰਿਸੈੱਸ ਮੇਗਨ ਵਿੰਡਸਰ ਦੇ ਫ੍ਰਾਗਮੋਰ ਕਾਟੇਜ ਵਿਚ ਰਹਿ ਰਹੇ ਹਨ।
ਭਾਵੇਂਕਿ ਹਾਲ ਹੀ ਵਿਚ ਇਸ ਕਾਟੇਜ ਦਾ ਰਿਨੋਵੇਸ਼ਨ ਕਰਵਾਇਆ ਗਿਆ ਸੀ ਜਿਸ ਦੀ ਲਾਗਤ ਲੱਗਭਗ 26 ਕਰੋੜ ਰੁਪਏ ਆਈ ਸੀ। ਖਾਸ ਗੱਲ ਇਹ ਹੈ ਕਿ ਸ਼ਾਹੀ ਜੋੜੇ ਨੇ ਲੱਗਭਗ 44 ਲੱਖ ਰੁਪਏ ਤਾਂ ਸਿਰਫ ਘਰ ਦੇ ਸਾਊਂਡ ਪਰੂਫ ਲਈ ਹੀ ਲਗਾਏ ਹਨ ਤਾਂ ਜੋ ਪ੍ਰਿੰਸ ਆਰਚੀ ਆਰਾਮ ਨਾਲ ਸੌਂ ਸਕਣ। ਗੌਰਤਲਬ ਹੈ ਕਿ ਫ੍ਰਾਗਮੋਰ ਕਾਟੇਜ ਵਿਚ 10 ਕਮਰੇ ਹਨ। ਹੈਰਾਨੀ ਦੀ ਗੱਲ ਹੈ ਕਿ ਪ੍ਰਿੰਸ ਹੈਰੀ ਅਤੇ ਮੇਗਨ ਦੀ ਦੇਖਭਾਲ ਲਈ ਸਿਰਫ ਇਕ ਹਾਊਸਕੀਪਰ ਨੂੰ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here