Bhubaneswar: Biju Janata Dal (BJD) President Naveen Patnaik takes oath as the Chief Minister of Odisha for a fifth consecutive term at the IDCO Exhibition Ground, in Bhubaneswar, Wednesday, May 29, 2019. (PTI Photo) (PTI5_29_2019_000057B) *** Local Caption ***

ਭੁਬਨੇਸ਼ਵਰ-ਉੜੀਸਾ ਵਿੱਚ ਬੀਜੂ ਜਨਤਾ ਦਲ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪੰਜਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ ਹੈ।
ਸ੍ਰੀ ਪਟਨਾਇਕ ਨੂੰ ਰਾਜਪਾਲ ਗਣੇਸ਼ੀ ਲਾਲ ਨੇ ਇਡਕੋ ਪ੍ਰਦਰਸ਼ਨੀ ਮੈਦਾਨ ਵਿੱਚ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ 11 ਕੈਬਨਿਟ ਮੰਤਰੀਆਂ ਸਣੇ ਵੀਹ ਮੰਤਰੀਆਂ ਨੇ ਸਹੁੰ ਚੁੱਕੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੂਬੇ ਦੀਆਂ ਉੱਚ ਹਸਤੀਆਂ ਮੌਜੂਦ ਸਨ। ਸ੍ਰੀ ਪਟਨਾਇਕ ਨੂੰ ਪੰਜਵੀਂ ਵਾਰ ਅਹੁਦੇ ਦੀ ਸਹੁੰ ਚੁੱਕਣ ਉੱਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸ੍ਰੀ ਪਟਨਾਇਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸੂਬੇ ਦੇ ਵਿਕਾਸ ਲਈ ਯਤਨਸ਼ੀਲ ਰਹੇਗੀ। ਸਹੁੰ ਚੁੱਕਣ ਦੇ ਤੁਰੰਤ ਬਾਅਦ ਸ੍ਰੀ ਪਟਨਾਇਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਭੇਜੀ।
ਸ੍ਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਵਿਕਾਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਸਹੁੰ ਚੁੱਕਣ ਦੇ ਤੁਰੰਤ ਬਾਅਦ ਸ੍ਰੀ ਪਟਨਾਇਕ ਨੇ ਸੂਬਾ ਵਾਸੀਆਂ ਦੇ ਵੱਲੋਂ ਉਨ੍ਹਾਂ ਦੇ ਵਿੱਚ ਪ੍ਰਗਟਾਏ ਭਰੋਸੇ ਲਈ ਧੰਨਵਾਦ ਕੀਤਾ। ਇਹ ਪਹਿਲੀ ਵਾਰ ਹੈ ਕਿ ਨਵੀਨ ਪਟਨਾਇਕ ਨੇ ਖੁੱਲੇ ਮੈਦਾਨ ਵਿੱਚ ਸਹੁੰ ਚੁੱਕੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚਾਰ ਵਾਰ ਰਾਜ ਭਵਨ ਦੇ ਵਿੱਚ ਹੀ ਸਹੁੰ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੇ ਭਰਾ ਪ੍ਰੇਮ ਪਟਨਾਇਕ, ਭੈਣ ਅਤੇ ਪ੍ਰਸਿੱਧ ਲੇਖਿਕਾ ਗੀਤਾ ਮਹਿਤਾ ਸਮੇਤ ਕਰੀਬ ਸੱਤ ਹਜ਼ਾਰ ਉੱਘੀਆਂ ਹਸਤੀਆਂ ਹਾਜ਼ਰ ਸਨ। ਇਸ ਮੌਕੇ ਪਾਰਟੀ ਦੇ ਵਿਧਾਇ

LEAVE A REPLY

Please enter your comment!
Please enter your name here