ਲੰਡਨ-ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 25 ਜੁਲਾਈ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮਾਰਚ ਮਹੀਨੇ ਤੋਂ ਲੰਡਨ ਦੀ ਵੈਂਡਸਵਰਸਥ ਜੇਲ੍ਹ ਵਿੱਚ ਬੰਦ ਹੀਰਾ ਕਾਰੋਬਾਰੀ ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਹੈ। ਵੈਸਟਮਿਨਸਟਰ ਦੀ ਕਰਾਊਨ ਕੋਰਟ ਹੁਣ ਤਕ ਚਾਰ ਵਾਰ ਉਹਦੀ ਜ਼ਮਾਨਤ ਅਰਜ਼ੀ ਰੱਦ ਕਰ ਚੁੱਕੀ ਹੈ। ਮੋਦੀ ਅੱਜ ਵੀਡੀਓ ਲਿੰਕ ਜ਼ਰੀਏ ਜੇਲ੍ਹ ਤੋਂ ਸੁਣਵਾਈ ਵਿੱਚ ਸ਼ਾਮਲ ਹੋਇਆ ਸੀ। ਕੇਸ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਉਧਰ ਭਾਰਤ ਕੋਲ ਆਪਣਾ ਪੱਖ ਰੱਖਣ ਲਈ 11 ਜੁਲਾਈ ਤਕ ਦਾ ਸਮਾਂ ਹੈ। ਕੇਸ ਦੀ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ।

LEAVE A REPLY

Please enter your comment!
Please enter your name here