Jaipur: All India National Eligibility cum Entrance Test (NEET) topper Nalin Khandelwal celebrates with his parents after the declaration of results in Jaipur, Wednesday, June 5, 2019. (PTI Photo) (PTI6_5_2019_000156B)

ਨਵੀਂ ਦਿੱਲੀ-ਕੌਮੀ ਯੋਗਤਾ ਕਮ ਦਾਖ਼ਲਾ ਪ੍ਰੀਖਿਆ (ਨੀਟ) 2019 ਦੇ ਅੱਜ ਐਲਾਨੇ ਨਤੀਜੇ ਵਿੱਚ ਰਾਜਸਥਾਨ ਦਾ ਨਲਿਨ ਖੰਡੇਲਵਾਲ ਅੱਵਲ ਰਿਹਾ ਹੈ। ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਲਈ ਇਸ ਪ੍ਰੀਖਿਆ ਰਾਹੀਂ ਭਾਰਤੀ ਮੈਡੀਕਲ ਕੌਂਸਲ ਤੇ ਭਾਰਤੀ ਡੈਂਟਲ ਕੌਂਸਲ ਵੱਲੋਂ ਪ੍ਰਵਾਨਿਤ ਮੈਡੀਕਲ ਤੇ ਡੈਂਟਲ ਕਾਲਜਾਂ ਵਿੱਚ ਐੱਮਬੀਬੀਐੱਸ ਤੇ ਬੀਡੀਐੱਸ ਕੋਰਸਾਂ ’ਚ ਦਾਖ਼ਲੇ ਲਏ ਜਾ ਸਕਣਗੇ।
ਖੰਡੇਲਵਾਲ ਕੁੱਲ 720 ਅੰਕਾਂ ’ਚੋਂ 701 ਦੇ ਸਕੋਰ ਨਾਲ ਪ੍ਰੀਖਿਆ ਵਿੱਚ ਅੱਵਲ ਨੰਬਰ ਰਿਹਾ। ਦਿੱਲੀ ਦੇ ਭਾਵਿਕ ਬਾਂਸਲ ਤੇ ਉੱਤਰ ਪ੍ਰਦੇਸ਼ ਦਾ ਅਕਸ਼ਿਤ ਕੌਸ਼ਿਕ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਬਾਂਸਲ ਤੇ ਕੌਸ਼ਿਕ, ਦੋਵਾਂ ਨੇ ਕੁੱਲ 700 ਅੰਕ ਲਏ, ਪਰ ਬਾਂਸਲ ਦੇ ਬਾਇਓਲੋਜੀ ਵਿੱਚ ਕੌਸ਼ਿਕ ਨਾਲੋਂ ਵੱਧ ਅੰਕ ਹੋਣ ਕਰਕੇ ਉਸ ਨੂੰ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਰੱਖਿਆ ਗਿਆ ਹੈ। ਕੁੜੀਆਂ ’ਚੋਂ ਤਿਲੰਗਾਨਾ ਦੀ ਮਾਧੁਰੀ ਰੈੱਡੀ ਜੀ 695 ਅੰਕਾਂ ਨਾਲ ਸਿਖਰ ’ਤੇ ਹੈ, ਪਰ ਉਹ
ਪੂਰੇ ਦੇਸ਼ ’ਚੋਂ ਸੱਤਵੇਂ ਸਥਾਨ ’ਤੇ ਹੈ। ਵਿਸ਼ੇਸ਼ ਲੋੜਾਂ ਵਾਲੇ ਉਮੀਦਵਾਰਾਂ ਦੀ ਸ਼੍ਰੇਣੀ ਵਿੱਚ ਰਾਜਸਥਾਨ ਦਾ ਭੇੜਾਰਾਮ 604 ਅੰਕਾਂ ਨਾਲ ਅੱਵਲ ਨੰਬਰ ਬਣਿਆ। ਕੁੱਲ ਮਿਲਾ ਕੇ 14 ਲੱਖ 10 ਹਜ਼ਾਰ 755 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 7 ਲੱਖ 97 ਹਜ਼ਾਰ 42 ਵਿਦਿਆਰਥੀ ਇਸ ਨੂੰ ਪਾਸ ਕਰਨ ਵਿੱਚ ਸਫ਼ਲ ਰਹੇ। ਨੀਟ ਦੀ ਪ੍ਰੀਖਿਆ 154 ਸ਼ਹਿਰਾਂ ਦੇ 2546 ਕੇਂਦਰਾਂ ਵਿੱਚ 11 ਭਾਸ਼ਾਵਾਂ ’ਚ ਲਈ ਗਈ ਸੀ। 6.30 ਲੱਖ ਪੁਰਸ਼ ਵਿਦਿਆਰਥੀਆਂ ਤੇ 7.80 ਲੱਖ ਮਹਿਲਾ ਵਿਦਿਆਰਥੀਆਂ ’ਚੋਂ ਕ੍ਰਮਵਾਰ 3.51 ਲੱਖ ਤੇ 4.45 ਲੱਖ ਵਿਦਿਆਰਥੀ ਪ੍ਰੀਖਿਆ ਵਿੱਚ ਸਫ਼ਲ ਰਹੇ। ਐਤਕੀਂ ਪੰਜ ਕਿੰਨਰ ਵਿਦਿਆਰਥੀ ਵੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ’ਚੋਂ ਤਿੰਨ ਸਫ਼ਲ ਰਹੇ। ਕੁੱਲ ਮਿਲਾ ਕੇ ਨੀਟ ਦੀ ਪ੍ਰੀਖਿਆ ਲਈ 15 ਲੱਖ 19 ਹਜ਼ਾਰ 375 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ, ਪਰ 1.08 ਲੱਖ ਦੇ ਕਰੀਬ ਵਿਦਿਆਰਥੀ ਪ੍ਰੀਖਿਆ ਮੌਕੇ ਗੈਰਹਾਜ਼ਰ ਰਹੇ। ਨੀਟ ਦੀ ਪ੍ਰੀਖਿਆ 5 ਮਈ ਤੇ 20 ਮਈ ਨੂੰ ਲਈ ਗਈ ਸੀ। ਭਾਰਤੀ ਮੈਡੀਕਲ ਕੌਂਸਲ ਤੇ ਭਾਰਤੀ ਡੈਂਟਲ ਕੌਂਸਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਆਉਂਦੇ ਹਨ।

LEAVE A REPLY

Please enter your comment!
Please enter your name here