ਮਨਜੀਤ ਸਿੰਘ ਜੀ.ਕੇ. ਪਰਮਜੀਤ ਸਿੰਘ ਸਰਨਾ ਸਮੇਤ ਸੈਂਕੜੇ ਸਿੱਖ ਆਗੂਆਂ ’ਤੇ ਹਜ਼ਾਰਾਂ ਸਿੱਖਾਂ ਨੇ ਲਾਇਆ ਥਾਣੇ ਮੂਹਰੇ ਦੇਰ ਰਾਤ ਤੱਕ ਧਰਨਾ
ਨਵੀਂ ਦਿੱਲੀ (ਇੰਡੋ ਅਮੈਰਿਕਨ ਟਾਈਮ) – ਨਵੀਂ ਦਿੱਲੀ ਦੇ ਮੁਕਰਜੀ ਨਗਰ ਵਿਚ ਬੀਤੇ ਦਿਨੀਂ ਬਹੁਗਿਣਤੀ ਪੁਲਿਸੀ ਮੁਲਾਜ਼ਮਾਂ ਨੇ ਡਰਾਈਵਰ ਪਿਓ ਪੁੱਤ ਨੂੰ ਸੜਕ ’ਤੇ ਘੜੀਸ ਕੇ ਕੁੱਟਿਆ ਅਤੇ ਲੋਹੜੇ ਦਾ ਤਸ਼ੱਦਦ ਕੀਤਾ ਜਿਸ ਦੀ ਵੀਡੀਓ ਸਾਹਮਣੇ ਆਉਣ ’ਤੇ ਦਿੱਲੀ ਦੇ ਸਿੱਖ ਭਾਈਚਾਰੇ ਵਿਚ ਰੋਸ ਜੰਗਲ ਦੀ ਅੱਗ ਵਾਂਗ ਫੈਲ ਗਿਆ। ਮਿੰਟੋ ਮਿੰਟੀ ਸਿੱਖ ਇਸ ਥਾਣੇ ਦੇ ਮੂਹਰੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਿੱਖ ਆਗੂ ਵੀ ਬਿਨਾਂ ਕਿਸੇ ਦੇਰੀ ਦੇ ਪਹੁੰਚੇ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਸਰਨਾ, ਬੀਬੀ ਤਰਵਿੰਦਰ ਕੌਰ ਖਾਲਸਾ, ਪਰਮਜੀਤ ਸਿੰਘ ਰਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮਨਜੀਤ ਸਿੰਘ ਜੀ.ਕੇ ਨੇ ਰੋਹ ਭਰੇ ਲਹਿਜ਼ੇ ਵਿਚ ਪੁਲਿਸ ਦੀ ਇਸ ਘਿਨਾਉਣੀ ਕਾਰਵਾਈ ਦੀ ਜੰਮ ਕੇ ਨਿੰਦਾ ਕੀਤੀ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪਰਮਜੀਤ ਸਿੰਘ ਸਰਨਾਂ ਨੇ ਕਿਹਾ ਕਿ ਦਿੱਲੀ ਵਿਚ ਅਜੇ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਬੀਬੀ ਤਰਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਪੁਲਿਸ ਦੇ ਇਸ ਘਿਨਾਉਣੇ ਰੂਪ ਨੇ ਕਈ ਕੁਝ ਸਾਫ ਕਰਕੇ ਰੱਖ ਦਿੱਤਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਜ਼ਿੰਮੇਵਾਰ ਅਫਸਰਾਂ ਨੂੰ ਸਿਰਫ ਸਸਪੈਂਡ ਕਰਕੇ ਹੀ ਨਾ ਛੱਡਿਆ ਜਾਵੇ ਸਗੋਂ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਕਿਉਂਕਿ ਇਨਾਂ ਨੇ ਅਣਮਨੁੱਖੀ ਕਾਰਵਾਈ ਕਰਕੇ ਮਨੱੁਖਤਾ ਨੂੰ ਸ਼ਰਮਸਾਰ ਕੀਤਾ ਹੈ। ਇਸ ਘਟਨਾ ਦੀ ਸਮੱੁਚੀ ਦੁਨੀਆਂ ਵਿਚ ਭਰਪੂਰ ਨਿੰਦਾ ਹੋ ਰਹੀ ਹੈ ਅਤੇ ਸਰਕਾਰਾਂ ਉੱਪਰ ਭਾਰੀ ਦਬਾਅ ਬਣਿਆ ਹੋਇਆ ਹੈ। ਸਿੱਖਆਗੂਪਰਮਜੀਤ ਸਿੰਘ ਰਾਣਾ ਨੇ ਕਿਹਾ ਸਿੱਖਕੌਮ ਨੂੰਇਕ ਝੰਡੇ ਥੱਲੇ ਇਕੱਤਰ ਹੋਣਾ ਚਾਹੀਦਾ ਹੈਨਹੀਂਤਾਂ ਇਹੋ ਜਿਹੇ ਜ਼ੁਲਮਾਂ ਵਿਚ ਵਾਧਾ ਹੁੰਦਾ ਜਾਵੇਗਾ।

LEAVE A REPLY

Please enter your comment!
Please enter your name here