ਨਿਊਯਾਰਕ – ਅਮਰੀਕੀ ਪੁਲਸ ਨੇ ਨਿਊਯਾਰਕ ਦੇ ਟਾਈਮਸ ਸੁਕਆਇਰ ‘ਚ ਗ੍ਰਨੇਡ ਧਮਾਕੇ ਕਰਨ ਦੀ ਕਥਿਤ ਤੌਰ ‘ਤੇ ਯੋਜਨਾ ਬਣਾ ਰਹੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ. ਬੀ. ਸੀ. ਨਿਊਜ਼ ਦੇ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਦੇ ਹਵਾਲੇ ਤੋਂ ਸ਼ੁੱਕਰਵਾਰ ਨੂੰ ਦੱਸਿਆ ਕਿ ਫੈਡਰਲ ਅਤੇ ਸਥਾਨਕ ਪੁਲਸ ਨੇ ਹਮਲਾ ਕਰਨ ਤੋਂ ਪਹਿਲਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।
ਰਿਪੋਰਟਰ ਮੁਤਾਬਕ ਸ਼ੁੱਕਰਵਾਰ ਨੂੰ ਸ਼ੱਕੀ ਵਿਅਕਤੀ ਨੂੰ ਡਾਊਨਟਾਊਨ ਬੁਰਕਲਿਨ ‘ਚ ਫੈਡਰਲ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਵਿਅਕਤੀ ਨੇ ਟਾਈਮਸ ਸਕੁਆਇਰ ਦਾ ਵੀਡੀਓ ਲੈਣ ਤੋਂ ਬਾਅਦ ਬਿਨਾਂ ਸੀਰੀਅਲ ਨੰਬਰਾਂ ਦੇ ਗ੍ਰਨੇਡ ਅਤੇ ਬੰਦੂਕਾਂ ਸਮੇਤ ਹਥਿਆਰ ਖਰੀਦਣ ਦੀ ਕਥਿਤ ਤੌਰ ‘ਤੇ ਕੋਸ਼ਿਸ਼ ਕੀਤੀ ਸੀ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਜਦੋਂ ਵਿਅਕਤੀ ਨੇ ਵਿਸਫੋਟਕ ਖਰੀਦਣ ਦੀ ਕੋਸ਼ਿਸ਼ ਕੀਤੀ ਉਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਅੰਡਰਕਵਰ ਅਪਰੇਸ਼ਨ ਦੀ ਵਿਵਸਥਾ ਕੀਤੀ। ਵਿਅਕਤੀ ਨੂੰ ਫੈਡਰਲ ਬਿਊਰੋ ਆਫ ਇੰਵੈਟੀਗੇਸ਼ਨ ਅਤੇ ਨਿਊਯਾਰਕ ਪੁਲਸ ਡਿਪਾਰਟਮੈਂਟ ਜੁਆਇੰਟ ਟਾਸਕ ਫੋਰਸ ਦੀ ਹਿਰਾਸਤ ‘ਚ ਲਿਆ ਗਿਆ ਹੈ। ਵਿਅਕਤੀ ਦਾ ਨਾਂ ਅਤੇ ਸੰਭਾਵਿਤ ਮਕਸਦ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here