ਮਾਸਕੋ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ‘ਤੇ ਅਮਰੀਕੀ ਸਾਈਬਰ ਹਮਲਿਆਂ ਦੀ ਵਧਦੀ ਗਿਣਤੀ ਸਬੰਧੀ ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ।
‘ਨਿਊਯਾਰਕ ਟਾਈਮਜ਼’ ਅਖਬਾਰ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਰੂਸ ਦੇ ਪਾਵਰ ਗ੍ਰਿਡ ’ਤੇ ਅਮਰੀਕਾ ਸਾਈਬਰ ਹਮਲੇ ਕਰ ਰਿਹਾ ਹੈ, ਜੋ ਸਾਈਬਰ ਉਪਕਰਨਾਂ ਦੀ ਜ਼ਿਆਦਾ ਹਮਲਾਵਰ ਵਰਤੋਂ ਦੇ ਇਰਾਦੇ ਨੂੰ ਦਰਸਾਉਂਦਾ ਹੈ, ਜਿਸ ‘ਤੇ ਟਰੰਪ ਨੇ ਟਵੀਟ ਕੀਤਾ, ”ਕੀ ਤੁਹਾਨੂੰ ਵਿਸ਼ਵਾਸ ਹੁੰਦਾ ਹੈ ਕਿ ਅਸਫਲ ਹੋ ਰਹੇ ਨਿਊਯਾਰਕ ਟਾਈਮਜ਼ ਨੇ ਇਹ ਕਹਿੰਦਿਆਂ ਇਕ ਖਬਰ ਛਾਪੀ ਹੈ ਕਿ ਅਮਰੀਕਾ ਰੂਸ ‘ਤੇ ਸਾਈਬਰ ਹਮਲੇ ਤੇਜ਼ ਕਰ ਰਿਹਾ ਹੈ। ਇਕ ਸਟੋਰੀ, ਕਿਸੇ ਵੀ ਸਟੋਰੀ, ਇਥੋਂ ਤਕ ਕਿ ਦੇਸ਼ ਦਾ ਅਕਸ ਖਰਾਬ ਕਰਨ ਅਤੇ ਦੇਸ਼ ਦਾ ਅਕਸ ਖਰਾਬ ਕਰਨ ਵਾਲੀ ਅਤੇ ਝੂਠੀ ਸਟੋਰੀ ਲਈ ਕਿਸੇ ਵੀ ਹੱਦ ਤਕ ਜਾਣ ਵਾਲੇ ਇਕ ਅਖਬਾਰ ਵਲੋਂ ਅਜਿਹਾ ਕੀਤਾ ਸਿੱਧੇ ਰੂਪ ਨਾਲ ਦੇਸ਼ ਧਰੋਹ ਦਾ ਮਾਮਲਾ ਹੈ।”

LEAVE A REPLY

Please enter your comment!
Please enter your name here