ਵਾਸ਼ਿੰਗਟਨ — ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸਲੀ ਟਿੱਪਣੀ ਵਿਰੁੱਧ ਅਮਰੀਕੀ ਪ੍ਰਤੀਨਿਧੀ ਸਭਾ ਨੇ ਮੰਗਲਵਾਰ ਨੂੰ ਨਿੰਦਾ ਪ੍ਰਸਤਾਵ ਪਾਸ ਕੀਤਾ। ਇਸ ਪ੍ਰਸਤਾਵ ਦੇ ਪੱਖ ਵਿਚ 235 ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦੇ ਇਲਾਵਾ 4 ਰੀਪਬਲਿਕਨ ਅਤੇ ਇਕ ਆਜ਼ਾਦ ਸਾਂਸਦ ਨੇ ਵੋਟ ਕੀਤਾ।
ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੈਟਿਕ ਪਾਰਟੀ ਬਹੁਮਤ ਵਿਚ ਹੈ। ਪ੍ਰਸਤਾਵ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਸਲੀ ਟਿੱਪਣੀਆਂ ਦੀ ਸਖਤ ਨਿੰਦਾ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਟਿੱਪਣੀ ਨੇ ਨਵੇਂ ਅਮਰੀਕੀ ਅਤੇ ਗੈਰ ਗੋਰੇ ਲੋਕਾਂ ਦੇ ਪ੍ਰਤੀ ਡਰ ਅਤੇ ਨਫਰਤ ਨੂੰ ਵਧਾਇਆ ਹੈ।

LEAVE A REPLY

Please enter your comment!
Please enter your name here