ਹੁਸ਼ਿਆਰਪੁਰ —ਹੁਸ਼ਿਆਰਪੁਰ ‘ਚ ਚਿੱਟ ਫੰਡ ਕੰਪਨੀ ਵਲੋਂ ਪੰਜਾਬ ਤੇ ਹਿਮਾਚਲ ਦੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵਲੋਂ ਫੋਰਚੂਨ ਪ੍ਰੀਮੀਅਮ ਨੇਟਮਾਰਟ ਪ੍ਰਾਈਵੇਟ ਲਿਮੀਟੇਡ ਮਾਲਕ ਰੁਪਿੰਦਰ ਸਿੰਘ ਰਿਕੀ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਤਲਵਾੜਾ ‘ਚ ਖੁੱਲ੍ਹੀ ਚਿੱਟਫੰਡ ਕੰਪਨੀ ਫੋਰਚੂਨ ਪ੍ਰੀਮੀਅਮ ਨੈਟਮਾਰਟ ਦੇ ਮਾਲਕ ਰੁਪਿੰਦਰ ਸਿੰਘ ਉਰਫ ਰਿਕੀ ਕੰਢੀ ਖੇਤਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਡਬਲ ਪੈਸਾ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਇਕੱਠੇ ਕਰਕੇ ਪਿਛਲੇ ਸਾਲ ਫਰਾਰ ਹੋ ਗਿਆ, ਜਿਸ ਦੇ ਖਿਲਾਫ ਜੂਨ 2018 ਤੋਂ ਪੀੜਤ ਲੋਕ ਪੁਲਸ ਨੂੰ ਕਾਰਵਾਈ ਕਰਨ ਦੀ ਸ਼ਿਕਾਇਤ ਕਰ ਰਹੇ ਹਨ। ਪਰ ਤਲਵਾੜਾ ਪੁਲਸ ਸ਼ਿਕਾਇਤ ਨੂੰ ਹਲਕੇ ‘ਚ ਲੈ ਕੇ ਕਾਰਵਾਈ ਕਰਨ ਤੋਂ ਟਲਦੀ ਨਜ਼ਰ ਆ ਰਹੀ ਹੈ। ਜਿਸ ਤੋਂ ਦੁੱਖੀ ਹੋ ਕੇ ਲੋਕ ਨੇ ਵਫਦ ਨਾਲ ਮਿਲ ਕੇ ਚਿੱਟਫੰਡ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here