ਟੋਰਾਂਟੋ (ਭਾਸ਼ਾ)- ਜੋ ਬੱਚੇ ਘੱਟ ਉਮਰ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਸਰੀਰਕ ਗਤੀਵਿਧੀਆਂ ‘ਚ ਸ਼ਾਮਲ ਹੁੰਦੇ ਹਨ, ਉਨ੍ਹਾਂ ਨੂੰ 12 ਸਾਲ ਦੀ ਉਮਰ ਭਾਵਨਾਤਮਕ ਤੌਰ ‘ਤੇ ਪ੍ਰੇਸ਼ਾਨੀਆਂ ਘੱਟ ਦਰਪੇਸ਼ ਆਉਂਦੀਆਂ ਹਨ। ਇਕ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਕੈਨੇਡਾ ਵਿਚ ਯੂਨੀਵਰਸਿਟੀ ਦਿ ਮਾਨਟ੍ਰੀਅਲ ਦੇ ਪ੍ਰੋਫੈਸਰ ਫ੍ਰੈਡਰਿਕ ਐਨ ਬ੍ਰਿਏਰੇ ਨੇ ਕਿਹਾ ਕਿ ਐਲੀਮੈਂਟਰੀ ਸਕੂਲ ਦੇ ਸ਼ੁਰੂਆਤੀ ਸਾਲ ਬੱਚੇ ਦੇ ਵਿਕਾਸ ਵਿਚ ਮਹੱਤਵਪੂਰਨ ਹੁੰਦੇ ਹਨ। ਹਰ ਮਾਤਾ-ਪਿਤਾ ਆਪਣੇ ਬੱਚੇ ਦਾ ਸੰਤੁਲਿਤ ਵਿਕਾਸ ਚਾਹੁੰਦੇ ਹਨ। ਇਹ ਖੋਜ ਮੈਗਜ਼ੀਨ ਪੀਡੀਐਟ੍ਰਿਕ ਰਿਸਰਚ ਵਿਚ ਪ੍ਰਕਾਸ਼ਿਤ ਹੋਈ ਹੈ। ਬਿਏਰੇ ਨੇ ਕਿਹਾ ਕਿ ਬੱਚਿਆਂ ਨੂੰ ਬੈਠੇ ਰਹਿਣ ਤੋਂ ਬਚਾਉਣ ਤੋਂ ਇਲਾਵਾ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਵਿਚ ਸ਼ਾਮਲ ਕਰਨ ਨਾਲ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਖੁਸ਼ਹਾਲ ਬਣਾਉਣ ਵਿਚ ਮਦਦ ਮਿਲਦੀ ਹੈ। ਬਿਏਰੇ ਅਤੇ ਉਨ੍ਹਾਂ ਦੀ ਟੀਮ ਨੇ ਸਾਲ 1997 ਜਾਂ 1998 ਵਿਚ ਜਨਮੇ ਬੱਚਿਆਂ ਦੇ ਸਮੂਹ ਦਾ ਅਧਿਐਨ ਕੀਤਾ।

LEAVE A REPLY

Please enter your comment!
Please enter your name here