ਵਾਸ਼ਿੰਗਟਨ, –ਅਮਰੀਕਾ ਦੇ ‘ਵਾਸ਼ਿੰਗਟਨ ਮਾਨਿਊਮੈਂਟ’ ਵਿਚ 16 ਜੂਨ ਨੂੰ ਇਕ ਨਵਾਂ ਰਿਕਾਰਡ ਕਾਇਮ ਹੋਵੇਗਾ, ਜਦੋ ਇਥੇ 2500 ਤੋਂ ਵੱਧ ਲੋਕ ਇਕੱਠੇ ਹੋ ਕੇ 5ਵਾਂ ਕੌਮਾਂਤਰੀ ਯੋਗ ਦਿਵਸ ਮਨਾਉਣਗੇ।
ਅਮੀਰਾਤ ’ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਕਿਹਾ ਕਿ ‘ਵਾਸ਼ਿੰਗਟਨ ਮਾਨਿਊਮੈਂਟ’ ਵਿਚ ਤੀਜੀ ਵਾਰ ‘ਕੌਮਾਂਤਰੀ ਯੋਗ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਸਮਾਰੋਹ ਦਾ ਆਯੋਜਨ ਭਾਰਤੀ ਦੂਤ ਘਰ 20 ਤੋਂ ਵੱਧ ਸੰਗਠਨਾਂ ਨਾਲ ਮਿਲ ਕੇ ਕਰ ਰਿਹਾ ਹੈ। ਹਰਸ਼ਵਰਧਨ ਨੇ ਦੱਸਿਆ ਕਿ ਦੂਤਘਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਮਨਾਉਣ ਲਈ ਯੋਗ ਸਮਾਰੋਹ ਤੋਂ ਤੁਰੰਤ ਬਾਅਦ ਸ਼ਾਹਾਕਾਰੀ ਖਾਣੇ ਦਾ ਵੀ ਆਯੋਜਨ ਕੀਤਾ ਹੈ।

LEAVE A REPLY

Please enter your comment!
Please enter your name here