ਟੋਰਾਂਟੋ – ਕੈਨੇਡਾ ‘ਚ ਇਕ ਵਿਅਕਤੀ ਨੇ ਪਹਿਲੀ ਹੀ ਵਾਰ ‘ਚ ਦਹਾਕਿਆਂ ਤੋਂ ਬੰਦ ਇਕ ਤਿਜ਼ੋਰੀ ਨੂੰ ਖੋਲ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਤਿਜ਼ੋਰੀ ਇਕ ਮਿਊਜ਼ੀਅਮ ‘ਚ ਰੱਖੀ ਸੀ। ਵਿਅਕਤੀ ਦੀ ਪਛਾਣ ਸਟੀਫਨ ਮਿਲਸ ਵੱਜੋਂ ਕੀਤੀ ਗਈ ਹੈ ਜਿਹੜਾ ਆਪਣੇ ਪਰਿਵਾਰ ਨਾਲ ਵਰਮਿਲੀਅਨ ਹੈਰੀਟੇਜ ਮਿਊਜ਼ੀਅਮ ਘੁੰਮਣ ਗਿਆ ਸੀ, ਜਿੱਥੇ ਉਸ ਨੇ ਇਕ ਮੈਟਲ ਬਾਕਸ ਦੇਖਿਆ ਅਤੇ ਮਜ਼ਾਕ ‘ਚ ਹੀ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮਿਊਜ਼ੀਅਮ ਅਲਬਰਟਾ ਸੂਬੇ ‘ਚ ਸਥਿਤ ਹੈ, ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਉਸ ਤਿਜ਼ੋਰੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਨੂੰ ਸਫਲਤਾ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਉਹ ਤਿਜ਼ੋਰੀ 1970 ਦੇ ਦਹਾਕੇ ਤੋਂ ਬੰਦ ਸੀ।
ਵਰਮਿਲੀਅਨ ਸ਼ਹਿਰ ‘ਚ ਸਿਰਫ 4 ਹਜ਼ਾਰ ਲੋਕਾਂ ਦੀ ਆਬਾਦੀ ਹੈ। ਈਟਾਂ ਦੀ ਬਣੀ ਇਸ ਇਮਾਰਤ ‘ਚ ਪਹਿਲਾਂ ਇਕ ਪੁਰਾਣਾ ਸਕੂਲ ਹੋਇਆ ਕਰਦਾ ਸੀ, ਜੋ ਹੁਣ ਸ਼ਹਿਰ ਦਾ ਇਕ ਇਤਿਹਾਸਕ ਮਿਊਜ਼ੀਅਮ ਹੈ। ਮਿਲਸ ਵਰਮਿਲੀਅਨ ਆਪਣੇ ਪਰਿਵਾਰ ਦੇ ਨਾਲ ਮਈ ਦੀਆਂ ਛੁੱਟੀਆਂ ਮਨਾਉਣ ਆਇਆ ਸੀ। ਉਸ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ, ‘ਜਦੋਂ ਵੀ ਅਸੀਂ ਗਰਮੀਆਂ ਦੀਆਂ ਛੁੱਟੀਆਂ ਲਈ ਕਿਤੇ ਜਾਂਦੇ ਹਾਂ, ਅਸੀਂ ਹਰ ਛੋਟੇ ਜਿਹੇ ਸ਼ਹਿਰ ਤੋਂ ਵੀ ਕੁਝ ਸਿੱਖਦੇ ਹਾਂ, ਬੇਸ਼ੱਕ ਉਹ ਕਿਤੋਂ ਦਾ ਵੀ ਹੋਵੇ। ਇਸ ਲਈ ਅਸੀਂ ਪੂਰਾ ਪਰਿਵਾਰ, ਬੱਚੇ ਅਤੇ ਵਾਂਲਟੀਅਰ ਗਾਈਡ ਟਾਮ ਕਿਬਲਵ੍ਹਾਈਟ ਦੇ ਨਾਲ ਮਿਊਜ਼ੀਅਮ ਘੁੰਮਣ ਗਏ। ਪ੍ਰਦਰਸ਼ਨੀ ‘ਚ ਰੱਖੀਆਂ ਚੀਜ਼ਾਂ ‘ਚੋਂ ਇਕ ਉਹ ਤਿਜ਼ੋਰੀ ਵੀ ਸੀ ਜੋ ਮੂਲ ਰੂਪ ਤੋਂ ਪਿੰਡ ਬ੍ਰੰਸਵਿਕ ਦੇ ਹੋਟਲ ‘ਚ ਸੀ ਅਤੇ ਜਿਸ ਨੂੰ ਆਖਰੀ ਵਾਰ ਸ਼ਾਇਦ 1906 ‘ਚ ਖੋਲ੍ਹਿਆ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਤਿਜ਼ੋਰੀ 1907 ਤੋਂ ਸੁਰੱਖਿਅਤ ਰੱਖੀ ਗਈ ਸੀ। 1990 ਦੇ ਦਹਾਕੇ ‘ਚ ਇਕ ਹੋਟਲ ਦੇ ਮਾਲਕ ਨੇ ਇਸ ਨੂੰ ਮਿਊਜ਼ੀਅਮ ਨੂੰ ਦਾਨ ਦੇ ਦਿੱਤਾ। ਇਸ ਤੋਂ ਪਹਿਲਾਂ ਮਿਊਜ਼ੀਅਮ ‘ਚ ਉਸ ਨੂੰ ਖੋਲ੍ਹਣ ਲਈ ਮਾਹਿਰ ਦੀ ਮਦਦ ਲਈ ਗਈ ਸੀ, ਕਈ ਲੋਕਾਂ ਨੇ ਇਸ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਅਤੇ ਪੁਰਾਣੇ ਕਰਮਚਾਰੀਆਂ ਤੋਂ ਵੀ ਮਦਦ ਲਈ ਸੰਪਰਕ ਕੀਤਾ ਗਿਆ ਸੀ।
ਮਿਲਸ ਦੇ ਪਰਿਵਾਰ ਦੀ ਤਰ੍ਹਾਂ ਇਥੇ ਹੋਰ ਵੀ ਕਈ ਲੋਕ ਘੁੰਮਣ ਆਉਂਦੇ ਰਹੇ ਅਤੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕਿਸੇ ਨੂੰ ਸਫਲਤਾ ਨਹੀਂ ਮਿਲੀ। ਮਿਲਸ ਇਕ ਵੈਲਡਰ ਹੈ, ਉਸ ਨੇ ਗਾਈਡ ਨੂੰ ਦੱਸਿਆ ਸੀ ਕਿ ਇਹ ਡੱਬਾ ‘ਇਤਿਹਾਸਕ’ ਲੱਗ ਰਿਹਾ ਹੈ ਉਸ ਨੇ ਕਿਹਾ ਕਿ ਉਹ ਜਾਣਦਾ ਵੀ ਨਹੀਂ ਸੀ ਕਿ ਇਸ ਦੇ ਅੰਦਰ ਆਖਿਰ ਹੈ ਕੀ। ਉਸ ਨੇ ਦੇਖਿਆ ਕਿ 0 ਤੋਂ 60 ਤੱਕ ਨੰਬਰ ਅਜ਼ਮਾਏ ਜਾ ਚੁੱਕੇ ਹਨ ਅਤੇ ਉਸ ਨੇ ਇਸ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ, 20-40-60 ਅਤੇ ਯਾਦ ਕਰਦੇ ਹੋਏ ਦੱਸਿਆ ਕਿ ਇਹ ਤਾਲਾ ਥੋੜਾ ਅਜੀਬ ਨੰਬਰਾਂ ਦਾ ਜੋੜ ਸੀ। ਘੜੀ ਦੇ ਹੈਂਡਲ ਦੀ ਦਿਸ਼ਾ ‘ਚ 3 ਵਾਰ (20), 2 ਵਾਰ ਉਸ ਦੇ ਉਲਟ ਦਿਸ਼ਾ ‘ਚ (40), ਇਕ ਵਾਰ ਘੜੀ ਦੇ ਹੈਂਡਲ ਦੀ ਦਿਸ਼ਾ ‘ਚ (60) ਮੈਂ ਹੈਂਡਲ ਘੁਮਾਇਆ ਅਤੇ ਖੋਲ੍ਹ ਦਿੱਤਾ। ਮੈਨੂੰ ਲੱਗਾ ਕਿ ਇਸ ਨੂੰ ਲੰਬੇ ਸਮੇਂ ਤੋਂ ਖੋਲ੍ਹਿਆ ਨਹੀਂ ਗਿਆ ਹੈ। ਉਸ ਦੇ ਲਾਕ ਮਸ਼ੀਨ ‘ਚ ਕਾਫੀ ਧੂੜ ਜਮ੍ਹ ਗਈ ਸੀ।
ਗਾਈਡ ਕਿਬਲਵ੍ਹਾਈਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬੜਾ ਮਜ਼ੇਦਾਰ ਸੀ। ਜਦੋਂ ਉਸ ਨੇ ਘੁੰਮ ਕੇ ਦੇਖਿਆ ਤਾਂ ਉਸ ਦਾ ਦਰਵਾਜ਼ਾ ਖੁਲ ਗਿਆ ਸੀ। ਬਦਕਿਸਮਤੀ ਨਾਲ ਉਸ ‘ਚ ਕੋਈ ਖਜ਼ਾਨਾ ਨਹੀਂ ਬਲਿਕ ਇਕ ਪੁਰਾਣਾ ਭੁਗਤਾਨ ਖਾਤਾ ਅਤੇ 1970 ਦਾ ਰੈਸਤਰਾਂ ਦੇ ਆਰਡਰ ਦੀ ਬੁਕ ਸੀ। ਬੁਕਲੈੱਟ ‘ਚ ਮਸ਼ਰੂਮ ਬਰਗਰ ਅਤੇ ਸਿਗਰੇਟ ਦੇ ਪੈਕੇਟ ਦੀ 1.5 ਕੈਨੇਡੀਆਈ ਡਾਲਰ ਦੀਆਂ ਰਸੀਦਾਂ ਸਨ। ਕਿਬਲਵ੍ਹਾਈਟ ਕਹਿੰਦੇ ਹਨ ਕਿ ਹਾਲਾਂਕਿ ਇਨਾਂ ਸਾਰਿਆਂ ਦਾ ਕੋਈ ਮੁੱਲ ਨਹੀਂ ਹੈ ਪਰ ਇਸ ਨੂੰ ਜਾਣਨ ‘ਚ ਬਹੁਤ ਦਿਲਚਸਪੀ ਸੀ, ਜੋ ਸਾਨੂੰ 1977-78 ਦੇ ਸਮੇਂ ਦਾ ਇਕ ਆਈਡੀਆ ਦਿੰਦੇ ਹਨ ਕਿ ਉਸ ਸਮੇਂ ਇਹ ਥਾਂ ਕਿਹੋਂ ਜਿਹੀ ਹੋਇਆ ਕਰਦੀ ਸੀ।

LEAVE A REPLY

Please enter your comment!
Please enter your name here