ਟੋਰਾਂਟੋ : ਕੈਨੇਡਾ ਵਿਚ ਆਮ ਚੋਣਾਂ ਦੀ ਪਹਿਲੀ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਕਜੁਟ ਹੋ ਕੇ ਲਿਬਰਲ ਆਗੂ ਜਸਟਿਨ ਟਰੂਡੋ ਨੂੰ ਭੰਡਿਆ ਪਰ ਇਕ-ਦੂਜੇ ਦੇ ਪੋਤੜੇ ਫਰੋਲਣ ਤੋਂ ਵੀ ਪਿੱਛੇ ਨਾ ਹਟੇ। ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ, ਐਨ.ਡੀ.ਪੀ. ਦੇ ਜਗਮੀਤ ਸਿੰਘ ਅਤੇ ਗਰੀਨ ਪਾਰਟੀ ਦੀ ਐਲਿਜ਼ਾਬੈਥ ਮੇਅ ਨੇ ਇਕਸੁਰ ਆਵਾਜ਼ ਵਿਚ ਬਹਿਸ ‘ਚੋਂ ਗ਼ੈਰਹਾਜ਼ਰ ਰਹੇ ਜਸਟਿਨ ਟਰੂਡੋ ਨੂੰ ਡਰਪੋਕ ਅਤੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਦੱਸਿਆ। ਮੈਕਲੀਨਜ਼ ਅਤੇ ਸਿਟੀ ਟੀਵੀ ਵੱਲੋਂ ਕਰਵਾਈ ਗਈ ਬਹਿਸ ਦੌਰਾਨ ਜਸਟਿਨ ਟਰੂਡੋ ਐਡਮਿੰਟਨ ਵਿਖੇ ਰੈਲੀ ਕਰ ਰਹੇ ਸਨ। ਐਂਡਰਿਊ ਸ਼ੀਅਰ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਕੈਨੇਡੀਅਨ ਲੋਕਾਂ ਦੀ ਜ਼ਿੰਦਗੀ ਬੋਝਲ ਕਰ ਦਿਤੀ ਅਤੇ ਮੁਲਕ ਦੀ ਆਰਥਿਕਤਾ ਨਾਲ ਖਿਲਵਾੜ ਕੀਤਾ। ਜਗਮੀਤ ਸਿੰਘ ਅਤੇ ਐਲਿਜ਼ਾਬੈਥ ਮੇਅ ਨੇ ਇਨ•ਾਂ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕੀਤੀ ਪਰ ਇਹ ਏਕਾ ਉਸ ਵੇਲੇ ਖੇਰੂੰ-ਖੇਰੂੰ ਹੋ ਗਿਆ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਜਗਮੀਤ ਸਿੰਘ ਅਤੇ ਐਲਿਜ਼ਾਬੈਥ ਮੇਅ ਨੂੰ ਨੈਸ਼ਨਲ ਫ਼ਾਰਮਾਕੇਅਰ ਦੇ ਮੁੱਦੇ ‘ਤੇ ਚੁਣੌਤੀ ਦੇ ਦਿਤੀ।

LEAVE A REPLY

Please enter your comment!
Please enter your name here