ਸਿਡਨੀ/ਟੋਰਾਂਟੋ— ਮਲੇਸ਼ੀਆ ਦਾ ਕਹਿਣਾ ਹੈ ਕਿ ਉਹ ਸੰਪੰਨ ਦੇਸ਼ਾਂ ਦਾ ਡੰਪਿੰਗ ਗ੍ਰਾਊਂਡ ਬਣਨ ਤੋਂ ਬਚਣ ਲਈ ਤਕਰੀਬਨ 300 ਮੈਟ੍ਰਿਕ ਟਨ ਪਲਾਸਟਿਕ ਕੂੜਾ ਅਮਰੀਕਾ, ਬ੍ਰਿਟੇਨ, ਕੈਨੇਡਾ ਤੇ ਆਸਟ੍ਰੇਲੀਆ ਸਮੇਤ ਦੂਜੇ ਦੇਸ਼ਾਂ ਨੂੰ ਵਾਪਸ ਭੇਜੇਗਾ। ਜੋ ਪਲਾਸਟਿਕ ਕੂੜਾ ਮਲੇਸ਼ੀਆ ਵਲੋਂ ਦੂਜੇ ਦੇਸ਼ਾਂ ਨੂੰ ਵਾਪਸ ਭੇਜਿਆ ਜਾਵੇਗਾ, ਉਸ ਦੀ ਰੀ-ਸਾਈਕਲਿੰਗ ਨਹੀਂ ਕੀਤੀ ਜਾ ਸਕੇਗੀ।
ਵਾਤਾਵਰਣ ਮੰਤਰੀ ਯੇਓ ਬੀ ਯਿਨ ਨੇ ਦੱਸਿਆ ਕਿ ਪ੍ਰਦੂਸ਼ਿਤ ਕੂੜੇ ਨਾਲ ਭਰੇ ਬਕਸੇ ਤਸਕਰੀ ਕਰਕੇ ਮਲੇਸ਼ੀਆ ਦੇ ਗੈਰ-ਕਾਨੂੰਨੀ ਪ੍ਰੋਸੈਸਿੰਗ ਪਲਾਂਟ ‘ਚ ਲਿਆਂਦੇ ਗਏ। ਉਨ੍ਹਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੋ ਹਫਤਿਆਂ ‘ਚ 10 ਬਕਸਿਆਂ ਨੂੰ ਜਹਾਜ਼ਾਂ ਜ਼ਰੀਏ ਵਾਪਸ ਭੇਜਿਆ ਜਾਵੇਗਾ।
ਯੇਓ ਬੀ ਯਿਨ ਨੇ ਪੱਤਰਕਾਰਾਂ ਨੂੰ ਕੁਆਲਲੰਪੁਰ ਦੇ ਬਾਹਰ ਇਕ ਬੰਦਰਗਾਹ ‘ਤੇ ਰੱਖਿਆ ਕੂੜਾ ਵੀ ਦਿਖਾਇਆ। ਇਸ ਕੂੜੇ ‘ਚ ਬ੍ਰਿਟੇਨ ਤੋਂ ਆਏ ਕੇਬਲ, ਆਸਟ੍ਰੇਲੀਆ ਤੋਂ ਆਏ ਦੁੱਧ ਦੇ ਖਾਲੀ ਡੱਬੇ, ਬੰਗਲਾਦੇਸ਼ ਤੋਂ ਆਏ ਕਾਮਪੈਕਟ ਡਿਸਕ ਆਦਿ ਸਨ। ਇਸ ਦੇ ਨਾਲ ਹੀ ਅਮਰੀਕਾ, ਕੈਨੇਡਾ, ਜਾਪਾਨ, ਸਾਊਦੀ ਅਰਬ ਅਤੇ ਚੀਨ ਤੋਂ ਆਇਆ ਇਲੈਕਟ੍ਰੋਨਿਕ ਅਤੇ ਘਰੇਲੂ ਕੂੜਾ ਵੀ ਸੀ।

LEAVE A REPLY

Please enter your comment!
Please enter your name here