ਵਾਸ਼ਿੰਗਟਨ-ਸਾਧਾਰਨ ਤੋਂ ਜ਼ਿਆਦਾ ਕਸਰਤ ਕਰਨ ਵਾਲੇ ਨੌਜਵਾਨਾਂ ਦੀ ਨੀਂਦ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ ਅਤੇ ਸਮੇਂ ’ਚ ਵੀ ਵਾਧਾ ਹੋਵੇਗਾ। ਇਕ ਹੁਣੇ ਜਿਹੇ ਹੋਈ ਖੋਜ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ। ਸਾਇੰਟਫਿਕ ਰਿਪੋਰਟਸ ਜਨਰਲ ’ਚ ਪ੍ਰਕਾਸ਼ਿਤ ਖੋਜ ਅਨੁਸਾਰ ਇਕ ਦਿਨ ’ਚ ਸਾਧਾਰਨ ਤੋਂ ਜ਼ਿਆਦਾ ਕਸਰਤ ਕਰਨ ਨਾਲ ਉਸੇ ਰਾਤ ਨੂੰ ਹੀ ਨੀਂਦ ’ਤੇ ਪ੍ਰਭਾਵ ਪੈਂਦਾ ਹੈ। ਖੋਜ ’ਚ ਪਾਇਆ ਗਿਆ ਹੈ ਕਿ ਸਾਧਾਰਨ ਤੋਂ ਇਕ ਘੰਟਾ ਜ਼ਿਆਦਾ ਕਸਰਤ ਕਰਨ ਵਾਲੇ ਨੌਜਵਾਨਾਂ ਨੂੰ 18 ਮਿੰਟ ਪਹਿਲਾਂ ਨੀਂਦ ਆ ਗਈ ਅਤੇ ਉਨ੍ਹਾਂ ਦੀ ਅੱਖ 10 ਮਿੰਟ ਦੇਰ ਨਾਲ ਖੁੱਲ੍ਹੀ। ਇਸ ਤੋਂ ਇਲਾਵਾ ਉਨ੍ਹਾਂ ਦੀ ਨੀਂਦ ਨੂੰ ਮੇਨਟੇਨ ਕਰਨ ਦੀ ਸਮਰੱਥਾ ’ਚ ਵੀ ਇਕ ਫੀਸਦੀ ਦਾ ਵਾਧਾ ਦੇਖਿਆ ਗਿਆ। ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਵਿਗਿਆਨਕ ਲਿੰਡਸੇ ਮਾਸਟਰ ਨੇ ਕਿਹਾ ਕਿਸ਼ੋਰ ਅਵਸਥਾ ਸਹੀ ਨੀਂਦ ਲੈਣ ਲਈ ਕਾਫੀ ਨਾਜ਼ੁਕ ਸਮਾਂ ਹੁੰਦਾ ਹੈ ਕਿਉਂਕਿ ਨੀਂਦ ਗਿਆਨਤਮਕ ਸਮਰੱਥਾ, ਕਲਾਸਾਂ ’ਚ ਪ੍ਰਦਰਸ਼ਨ, ਤਨਾਓ ਅਤੇ ਖਾਣਪਾਣ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ। ਸਾਡੀ ਖੋਜ ਅਨੁਸਾਰ ਨੌਜਵਾਨਾਂ ਨੂੰ ਦਿਨ ’ਚ ਜ਼ਿਆਦਾ ਤੋਂ ਜ਼ਿਆਦਾ ਸੌਣ ਲਈ ਪ੍ਰੇਰਿਤ ਕਰਨ ਨਾਲ ਉਸ ਰਾਤ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ’ਚ ਵਾਧਾ ਹੋਵੇਗਾ।
ਖੋਜਕਾਰਾਂ ਅਨੁਸਾਰ ਕਸਰਤ ਦੇ ਉਲਟ ਜ਼ਿਆਦਾ ਆਲਸ ਕਰਨ ਨਾਲ ਨੌਜਵਾਨਾਂ ਦੀ ਨੀਂਦ ਦੀ ਗੁਣਵੱਤਾ ਦੇ ਸਮੇਂ ’ਚ ਕਮੀ ਆ ਸਕਦੀ ਹੈ। ਖੋਜ ਦੌਰਾਨ ਜੋ ਮੁਕਾਬਲੇਬਾਜ਼ ਦਿਨ ’ਚ ਜ਼ਿਆਦਾ ਆਲਸ ਕਰਦੇ ਰਹੇ ਅਤੇ ਕੋਈ ਕੰਮ ਨਹੀਂ ਕੀਤਾ, ਉਹ ਦੇਰ ਨਾਲ ਸੌਂ ਕੇ ਉੱਠੇ ਪਰ ਉਨ੍ਹਾਂ ਦੀ ਨੀਂਦ ਦਾ ਕੁੱਲ ਸਮਾਂ ਘੱਟ ਰਹੇਗਾ।

LEAVE A REPLY

Please enter your comment!
Please enter your name here