ਨਵੀਂ ਦਿੱਲੀ-ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਰਾਹ ’ਚ ਦਰਿਆ ’ਤੇ ਪੁਲ ਦੀ ਉਸਾਰੀ ਅਡ਼ਿੱਕਾ ਬਣ ਗਈ ਹੈ। ਭਾਰਤ ਪੁਲ ਉਸਾਰਨ ਦੇ ਪੱਖ ’ਚ ਹੈ ਜਦਕਿ ਪਾਕਿਸਤਾਨ ਉਥੇ ਕਾਜ਼ਵੇਅ ਬਣਾਉਣਾ ਚਾਹੁੰਦਾ ਹੈ। ਕਰਤਾਰਪੁਰ ਲਾਂਘੇ ਬਾਰੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਦੂਜੇ ਗੇਡ਼ ਦੀ ਵਾਰਤਾ ਐਤਵਾਰ ਨੂੰ ਵਾਹਗਾ ’ਚ ਹੋਣ ਜਾ ਰਹੀ ਹੈ ਅਤੇ ਇਸ ’ਚ ਪੁਲ ਦੀ ਉਸਾਰੀ ਸਮੇਤ ਹੋਰ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਦੋਵੇਂ ਮੁਲਕਾਂ ’ਚ ਰਾਵੀ ’ਤੇ 330 ਮੀਟਰ ਲੰਬੇ ਪੁਲ ਦੀ ਉਸਾਰੀ ਬਾਰੇ ਅਸਹਿਮਤੀ ਨਾਲ ਲਾਂਘੇ ਨੂੰ ਜੋਡ਼ਨ ’ਚ ਦੇਰੀ ਦੇ ਖਦਸ਼ੇ ਨੂੰ ਦੇਖਦਿਆਂ ਭਾਰਤ ਨੇ ਇਸ ਦੇ ਅੰਤਰਿਮ ਹੱਲ ਦੀ ਤਜਵੀਜ਼ ਵੀ ਪੇਸ਼ ਕੀਤੀ ਹੈ। ਭਾਰਤ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਦੇ ਨਵੰਬਰ ’ਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਲਿੰਕ ਸਡ਼ਕਾਂ ਨੂੰ ਪੁਲ ਰਾਹੀਂ ਪਾਕਿਸਤਾਨੀ ਸਡ਼ਕਾਂ ਨਾਲ ਜੋਡ਼ ਦਿੱਤਾ ਜਾਵੇ। ਭਾਰਤ ਵੱਲੋਂ ਪਾਕਿਸਤਾਨ ਨੂੰ ਪੁਲ ਦੀ ਉਸਾਰੀ ਲਈ ਮਨਾਇਆ ਜਾਵੇਗਾ ਕਿਉਂਕਿ ਡੇਰਾ ਬਾਬਾ ਨਾਨਕ ਨੇਡ਼ੇ ਹਡ਼੍ਹਾਂ ਦਾ ਖ਼ਦਸ਼ਾ ਰਹਿੰਦਾ ਹੈ ਜਿਸ ਨਾਲ ਸ਼ਰਧਾਲੂਆਂ ਨੂੰ ਤਕਲੀਫ਼ ਹੋਵੇਗੀ। ਸਰਕਾਰੀ ਸੂਤਰ ਨੇ ਕਿਹਾ,‘‘ਕਾਜ਼ਵੇਅ ਵਧੀਆ ਨਹੀਂ ਸਮਝੇ ਜਾਂਦੇ। ਮੌਨਸੂਨ ’ਚ ਹਡ਼੍ਹ ਚਿੰਤਾ ਦਾ ਵਿਸ਼ਾ ਹਨ।’’ ਸੂਤਰਾਂ ਨੇ ਭਰੋਸਾ ਜਤਾਇਆ ਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਹੱਦ ਵਾਲੇ ਪਾਸੇ ਦੋ ਵੱਡੇ ਕੰਮ ਮੁਕੰਮਲ ਹੋ ਜਾਣਗੇ। ਹਵਾਈ ਅੱਡੇ ਵਰਗੇ ਟਰਮੀਨਲ ਦਾ ਅੰਤਿਮ ਨਿਰੀਖਣ 31 ਅਕਤੂਬਰ ਨੂੰ ਹੋਵੇਗਾ ਜਿਥੇ 50 ਤੋਂ ਵੱਧ ਇਮੀਗਰੇਸ਼ਨ ਕਾੳੂਂਟਰ ਸਥਾਪਤ ਕੀਤੇ ਜਾ ਰਹੇ ਹਨ। ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰਾਜਮਾਰਗ ’ਤੇ ਸਡ਼ਕ ਦੀ ਉਸਾਰੀ ਦਾ ਕੰਮ ਇਸ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ। ਸੂਤਰਾਂ ਨੇ ਕਿਹਾ ਕਿ ਭਾਰਤ ਵੱਲੋਂ ਉੱਚ ਤਕਨਾਲੋਜੀ ਵਾਲੀ ਨਿਗਰਾਨੀ ਪ੍ਰਣਾਲੀ ਅਤੇ ਸੁਰੱਖਿਆ ਉਪਕਰਣ ਲਾਏ ਜਾਣਗੇ। ਦੋਵੇਂ ਮੁਲਕਾਂ ਵਿਚਕਾਰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨੂੰ ਲੈ ਕੇ ਵੀ ਮਤਭੇਦ ਹਨ। ਭਾਰਤ ਚਾਹੁੰਦਾ ਹੈ ਕਿ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਜਦਕਿ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਗਿਣਤੀ 750 ਰੱਖਣ ਲਈ ਕਿਹਾ ਹੈ। ਬੈਠਕ ਦੌਰਾਨ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਦੀ ਕਰਤਾਰਪੁਰ ਪ੍ਰਾਜੈਕਟ ਦੀਆਂ ਤਿਆਰੀਆਂ ’ਚ ਸਰਗਰਮ ਸ਼ਮੂਲੀਅਤ ਦਾ ਮੁੱਦਾ ਵੀ ਉਠਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here