ਪਾਤੜਾਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 6 ਸਾਲਾਂ ਅੰਦਰ ਸੰਗਤ ਦੀ ਸੇਵਾ ਕਰਨ ਲਈ 99 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ 35 ਲੱਖ 98 ਹਜ਼ਾਰ 213 ਕਿਲੋ ਦੇਸੀ ਘਿਓ ਵੱਖ-ਵੱਖ ਕੰਪਨੀਆਂ ਤੋਂ ਖਰੀਦ ਕੇ ਰਿਕਾਰਡ ਪੈਦਾ ਕੀਤਾ ਹੈ। ਇਸ ਦੇਸੀ ਘਿਓ ਨੂੰ ਚੋਟੀ ਦੀਆਂ ਛੇ ਕੰਪਨੀਆਂ ਵੱਲੋਂ ਸਪਲਾਈ ਕੀਤਾ ਗਿਆ ਹੈ। 6 ਸਾਲਾਂ ਵਿਚ ਚਾਰ ਸਾਲ ਦੀ ਸਪਲਾਈ ਪ੍ਰੀਮੀਅਰ ਮਿਲਕ ਫੂਡ ਵੱਲੋਂ ਦਿੱਤੀ ਗਈ ਹੈ। ਆਰ. ਟੀ. ਆਈ. ਮਾਹਿਰ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ 1-1-2012 ਤੋਂ ਲੈ ਕੇ 31-12-2017 ਤੱਕ ਖਰੀਦੇ ਗਏ ਦੇਸੀ ਘਿਓ ਸਬੰਧੀ ਪੁੱਛਿਆ ਗਿਆ ਸੀ, ਜਿਸ ਵਿਚ ਦੱਸਿਆ ਗਿਆ ਹੈ ਕਿ ਉਕਤ ਸਾਲਾਂ ਦੌਰਾਨ ਕਮੇਟੀ ਵੱਲੋਂ 99 ਕਰੋੜ 89 ਲੱਖ 22 ਹਜ਼ਾਰ 907 ਰੁਪਏ ਦਾ 35 ਲੱਖ 98 ਹਜ਼ਾਰ 213 ਕਿਲੋ ਦੇਸੀ ਘਿਓ ਸੱਤ ਫਰਮਾਂ ਕੋਲੋਂ ਖਰੀਦਿਆ ਗਿਆ। 1-1-2012 ਤੋਂ ਲੈ ਕੇ 16-1-2013 ਤੱਕ 10 ਲੱਖ 55 ਹਜ਼ਾਰ 961 ਕਿਲੋ ਜਿਸ ਦੀ ਕੀਮਤ 24 ਕਰੋੜ 69 ਲੱਖ 35 ਹਜ਼ਾਰ 115 ਰੁਪਏ ਬਣਦੀ ਹੈ ਅਤੇ 235 ਰੁਪਏ ਤੋਂ ਲੈ ਕੇ 255 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਘਿਓ ਦੀ ਖਰੀਦ ਹੋਈ।
ਇਸੇ ਤਰ੍ਹਾਂ 17-12-2013 ਤੋਂ ਲੈ ਕੇ 30-9-2016 ਤੱਕ 7 ਲੱਖ 30 ਹਜ਼ਾਰ 146 ਕਿਲੋ, 275 ਤੋਂ ਲੈ ਕੇ 277 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 21 ਕਰੋੜ 60 ਲੱਖ 21 ਹਜ਼ਾਰ 718 ਰੁਪਏ ਦੀ ਲਾਗਤ ਆਈ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ 1-4-2015 ਤੋਂ ਲੈ ਕੇ 30-9-2016 ਤੱਕ 10 ਲੱਖ 3 ਹਜ਼ਾਰ 433 ਕਿਲੋ ਘਿਓ ਦੀ ਖਰੀਦ ਹੋਈ। ਜਿਸ ਨੂੰ 265 ਰੁਪਏ ਕਿਲੋ ਤੋਂ ਲੈ ਕੇ 295 ਰੁਪਏ ਪ੍ਰਤੀ ਕਿਲੋ ਤੱਕ ਖਰੀਦ ਕੇ ਕੰਪਨੀ ਨੂੰ 28 ਕਰੋੜ 22 ਲੱਖ 69 ਹਜ਼ਾਰ 77 ਰੁਪਏ ਦਿੱਤੇ ਗਏ। 1-1-2016 ਤੋਂ ਲੈ ਕੇ 31-12-2017 ਤੱਕ 8 ਲੱਖ 8 ਹਜ਼ਾਰ 673 ਕਿਲੋ ਦੇਸੀ ਘਿਓ ਪ੍ਰੀਮੀਅਰ ਮਿਲਕ ਫੂਡ ਅਤੇ ਸਮਰਿਤੀ ਪ੍ਰੋਡਕਟਸ ਕੋਲੋਂ 301 ਰੁਪਏ ਪ੍ਰਤੀ ਕਿਲੋ ਤੋਂ ਲੈ ਕੇ 340 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 25 ਕਰੋੜ 36 ਲੱਖ 96 ਹਜ਼ਾਰ 997 ਰੁਪਏ ਦੀ ਖਰੀਦ ਹੋਈ। ਆਮ ਤੌਰ ‘ਤੇ ਦੇਸੀ ਘਿਓ ਦੀ ਇਹ ਖਰੀਦ ਤਿੰਨ-ਤਿੰਨ ਜਾਂ ਛੇ-ਛੇ ਮਹੀਨੇ ਤੱਕ ਹੀ ਹੁੰਦੀ ਰਹੀ ਪਰ ਸਾਲ 1-4-2012 ਤੋਂ ਲੈ ਕੇ 31-3-2013 ਤੱਕ 12 ਮਹੀਨੇ ਇਕ ਹੀ ਕੰਪਨੀ ਵੱਲੋਂ ਘਿਓ ਦੀ ਸਪਲਾਈ ਦਿੱਤੀ ਗਈ। ਦੇਸੀ ਘਿਓ ਦੀ ਚਾਰ ਵਾਰੀ ਖਰੀਦ ਪ੍ਰੀਮੀਅਰ ਮਿਲਕ ਫੂਡ ਅਤੇ ਦੋ ਵਾਰੀ ਵੇਰਕਾ ਤੋਂ ਕੀਤੀ ਗਈ। ਸਭ ਤੋਂ ਵੱਧ ਘਿਓ ਦੀ ਸਪਲਾਈ 1-4-2012 ਤੋਂ ਲੈ ਕੇ 31-3-2013 ਤੱਕ ਪੰਜ ਲੱਖ 8 ਹਜ਼ਾਰ 895 ਕਿਲੋ, ਪ੍ਰਤੀ ਕਿਲੋ 215 ਰੁਪਏ ਦੀ ਲਾਗਤ ਨਾਲ 10 ਕਰੋੜ 94 ਲੱਖ 12 ਹਜ਼ਾਰ 425 ਰੁਪਏ ਦਾ ਖਰੀਦਿਆ ਗਿਆ।

LEAVE A REPLY

Please enter your comment!
Please enter your name here