ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਪਰ ਉਦਘਾਟਨ ਦੇ 4 ਸਾਲਾਂ ਬਾਅਦ ਵੀ ਇੰਟਰਨੈਸ਼ਨਲ ਏਅਰਪੋਰਟ ਤੋਂ ਸਿਰਫ 3 ਇੰਟਰਨੈਸ਼ਨਲ ਫਲਾਈਟਾਂ ਹੀ ਉਡਾਣ ਭਰ ਸਕੀਆਂ। ਬੈਂਕਾਕ ਦੀ ਫਲਾਈਟ ਨੂੰ ਏਅਰ ਇੰਡੀਆ ਨੇ ਮੁਸਾਫਰਾਂ ਦੀ ਘੱਟ ਗਿਣਤੀ ਕਾਰਨ ਬੰਦ ਕਰ ਦਿੱਤਾ। ਅਥਾਰਟੀ ਵਲੋਂ ਇਸ ਟਰਮੀਨਲ ਨੂੰ ਬਣਾਉਣ ਲਈ 939 ਕਰੋੜ ਰੁਪਏ ਖਰਚ ਕੀਤੇ ਗਏ। ਉਦੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਯੂਰਪ, ਕੈਨੇਡਾ ਅਤੇ ਆਸਟ੍ਰੇਲੀਆ ਲਈ ਫਲਾਈਟਾਂ ਚਲਾਈਆਂ ਜਾਣਗੀਆਂ ਪਰ ਸਿਰਫ ਦੋ ਫਲਾਈਟਾਂ ਹੀ ਆਪਰੇਟ ਹੋ ਰਹੀਆਂ ਹਨ। ਹਾਲ ਹੀ ‘ਚ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਕੈਟ-2 ਇੰਸਟਾਲ ਕਰਨ ਲਈ 60 ਕਰੋੜ ਖਰਚੇ ਗਏ ਪਰ ਹੁਣ ਵੀ ਆਖਰੀ ਫਲਾਈਟ ਰਾਤ 8:45 ਵਜੇ ਲੈਂਡ ਕਰ ਰਹੀ ਹੈ।
ਹਾਈਕੋਰਟ ਦੀ ਸਖਤੀ ਤੋਂ ਬਾਅਦ ਇੰਟਰਨੈਸ਼ਨਲ ਏਅਰਪੋਰਟ ਤੋਂ 3 ਇੰਟਰਨੈਸ਼ਨਲ ਫਲਾਈਟਾਂ 2017 ‘ਚ ਸ਼ੁਰੂ ਕੀਤੀਆਂ ਗਈਆਂ ਪਰ ਏਅਰ ਇੰਡੀਆ ਦੀ ਬੈਂਕਾਕ ਦੀ ਫਲਾਈਟ ਮਈ, 2018 ‘ਚ ਬੰਦ ਕਰ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ‘ਚ ਸਿਰਫ 65 ਫ਼ੀਸਦੀ ਹੀ ਬੁਕਿੰਗ ਹੁੰਦੀ ਸੀ, ਜਿਸ ਕਾਰਨ ਏਅਰ ਇੰਡੀਆ ਨੂੰ ਨੁਕਸਾਨ ਹੋ ਰਿਹਾ ਸੀ। ਅਜੇ ਇੱਥੋਂ ਇੰਡੀਗੋ ਦੀ ਦੁਬਈ ਅਤੇ ਏਅਰ ਇੰਡੀਆ ਦੀ ਸ਼ਾਰਜਾਹ ਲਈ ਫਲਾਈਟ ਆਪਰੇਟ ਹੋ ਰਹੀ ਹੈ। ਇਨ੍ਹਾਂ ‘ਚ ਵੀ 85 ਫ਼ੀਸਦੀ ਬੁਕਿੰਗ ਹੋ ਰਹੀ ਹੈ। ਘਰੇਲੂ ਫਲਾਈਟਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ ਅਤੇ 33 ਫਲਾਈਟਾਂ ਆਪਰੇਟ ਹੋ ਰਹੀਆਂ ਹਨ।
ਆਈ. ਐੱਲ. ਐੱਸ. ਸਿਸਟਮ ਲਈ ਏਅਰ ਫੋਰਸ ਨੇ ਖਰਚ ਕੀਤੇ 60 ਕਰੋੜ
ਧੁੰਦ ਅਤੇ ਕੋਹਰੇ ਦੇ ਸਮੇਂ ਨਾਈਟ ਆਪਰੇਸ਼ਨ ਲਈ ਏਅਰਪੋਰਟ ਅਥਾਰਟੀ ਨੇ ਲੈਂਡਿੰਗ ਵਿਜ਼ੀਬਿਲਟੀ ਇੰਸਟਰੂਮੈਂਟ ਕੈਟ-2 ਇੰਸਟਾਲ ਕਰਨ ਲਈ 60 ਕਰੋੜ ਖਰਚੇ ਕੀਤੇ ਹਨ ਪਰ ਇਸ ਤੋਂ ਬਾਅਦ ਵੀ ਫਲਾਈਟਸ ਨਾਈਟ ‘ਚ ਲੈਂਡ ਨਹੀਂ ਹੋ ਰਹੀ ਹੈ। ਏਅਰ ਫੋਰਸ ਨੇ ਕੈਟ-2 ਨੂੰ 31 ਮਾਰਚ ਤਕ ਤਿਆਰ ਕਰ ਦਿੱਤਾ ਸੀ ਅਤੇ 1 ਅਪ੍ਰੈਲ ਤੋਂ ਏਅਰਪੋਰਟ ਅਥਾਰਟੀ ਨੂੰ ਸੌਂਪ ਦਿੱਤਾ ਗਿਆ ਪਰ ਇਸ ਤੋਂ ਬਾਅਦ ਵੀ ਸਿਰਫ ਇਕ ਫਲਾਈਟ ਰਾਤ 8:45 ਵਜੇ ਲੈਂਡ ਹੋ ਰਹੀ ਹੈ।
ਜੂਨ ‘ਚ ਮਿਲ ਸਕਦੀ ਹੈ ਬੈਂਕਾਕ ਦੀ ਫਲਾਈਟ
ਏਅਰਪੋਰਟ ਅਥਾਰਟੀ ਵਲੋਂ ਜਾਰੀ ਸਮਰ ਸ਼ੈਡਿਊਲ ‘ਚ ਬੈਂਕਾਕ ਦੀ ਨਵੀਂ ਫਲਾਈਟ ਸ਼ਾਮਲ ਨਹੀਂ ਸੀ ਪਰ ਸੂਤਰਾਂ ਅਨੁਸਾਰ ਗੋ ਏਅਰ ਵਲੋਂ 6 ਜੂਨ ਤੋਂ ਬੈਂਕਾਕ ਦੀ ਫਲਾਈਟ ਅਪਰੇਟ ਕਰਨ ਦੀ ਪਲਾਨਿੰਗ ਹੈ। ਹਾਲਾਂਕਿ ਅਜੇ ਇਸਦੀ ਪੁਸ਼ਟੀ ਏਅਰਪੋਰਟ ਅਥਾਰਟੀ ਨੇ ਨਹੀਂ ਕੀਤੀ ਹੈ।

LEAVE A REPLY

Please enter your comment!
Please enter your name here