ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮ) _ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਦੇ ਰਿਟਾਇਰਡ ਚੀਫ ਇੰਜਨੀਅਰ ਸ. ਬੁਲੰਦ ਸਿੰਘ ਵਿਰਦੀ ਆਪਣੇ ਪਰਿਵਾਰਕ ਦੌਰੇ ਤੇ ਕੈਲੀਫੋਰਨੀਆਂ ਪੁੱਜੇ ਹਨ। ਇਸ ਮੌਕੇ ਉਨਾਂ ਨਾਲ ਉਨਾਂ ਦੇ ਸਪੁੱਤਰ ਉੱਘੇ ਵਕੀਲ ਨਰੇਸ਼ਵਰ ਸਿੰਘ ਵਿਰਦੀ ਦੀ ਮਾਰਫਤ ਕੈਲੀਫੋਰਨੀਆਂ ਦੀਆਂ ਪ੍ਰਮੱੁਖ ਸਖਸ਼ੀਅਤਾਂ ਪ੍ਰੋ. ਮੁਖਤਾਰ ਸਿੰਘ ਗਿੱਲ ਅਤੇ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਨੇ ਮੁਲਾਕਾਤ ਕੀਤੀ। ਇੰਜ. ਵਿਰਦੀ ਪਿੰਡ ਭੋਗੀਵਾਲ, ਨਜ਼ਦੀਕ ਮਲੇਰਕੋਟਲਾ, ਜ਼ਿਲਾ ਸੰਗਰੂਰ ਦੇ ਜੰਮਪਲ ਹਨ ਅਤੇ ਆਪ ਜੀ ਨੇ ਚੰਡੀਗੜ ਦੇ ਪੰਜਾਬ ਇੰਜਨੀਅਰਿੰਗ ਕਾਲਜ ਦੀ ਡਿਗਰੀ ਕਰਨ ਉਪਰੰਤ ਲਗਭਗ 35 ਸਾਲ ਐੱਸ.ਡੀ.ਓ ਭਰਤੀ ਹੋ ਕੇ ਚੀਫ ਇੰਜਨੀਅਰ ਤੱਕ ਦੀ ਪਦਵੀ ਹਾਸਲ ਕੀਤੀ। ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਆਪਣੀਆਂ ਸੇਵਾਵਾਂ ਦਿੰਦਿਆਂ ਬਹੁਤ ਸਾਰੇ ਲੋਕਾਂ ਨਾਲ ਆਪਣੀ ਭਾਈਚਾਰਕ ਸਾਂਝ ਬਣਾਈ। ਉਨਾਂ ਦਾ ਇਕ ਲੜਕਾ ਬੇਕਰਸਫੀਲਡ ਵਿਚ ਮਹੀਪ ਸਿੰਘ ਵਿਰਦੀ ਬਹੁਤ ਹੀ ਮੰਨਿਆ ਪ੍ਰਮੰਨਿਆ ਡਾਕਟਰ ਹੈ ਤੇ ਦੂਜਾ ਲੜਕਾ ਸੈਕਰਾਮੈਂਟੋ ਵਿਚ ਨਰੇਸ਼ਵਰ ਸਿੰਘ ਵਿਰਦੀ ਬਹੁਤ ਹੀ ਉੱਚ ਕੋਟੀ ਦਾ ਵਕੀਲ ਹੈ। ਸ੍ਰ. ਬੁਲੰਦ ਸਿੰਘ ਵਿਰਦੀ ਦੇ ਬਹੁਤ ਸਾਰੇ ਦੋਸਤ ਕਨੇਡਾ ਅਤੇ ਅਮਰੀਕਾ ਵਿਚ ਹਨ ਜਿਨਾਂ ਨਾਲ ਉਹ ਮੁਲਾਕਾਤਾਂ ਕਰਕੇ ਆਪਣੇ ਜੀਵਨ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨਗੇ। ਉਹ 27 ਜੂਨ ਤੱਕ ਅਮਰੀਕਾ ਵਿਚ ਰਹਿਣਗੇ। ਉਨਾਂ ਦੇ ਨਾਲ ਰਾਬਤਾ ਕਾਇਮ ਕਰਨ ਲਈ ਫੋਨ ਨੰਬਰ 916 860 9302 ਤੇ ਕਾਲ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here