ਜਲੰਧਰ — ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਸ਼ਨੀਵਾਰ (15 ਜੂਨ) ਨੂੰ ਸਰੀ ‘ਚ ਹੋਣ ਵਾਲੇ 5 ਐਕਸ ਫੈਸਟੀਵਲ ‘ਚ ਪ੍ਰਫਾਰਮ ਨਹੀਂ ਕਰਨਗੇ। ਅਜਿਹਾ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ. ਸੀ. ਐੱਮ. ਪੀ.) ਵਲੋਂ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਕੀਤਾ ਗਿਆ ਹੈ।
ਉਥੇ 5 ਐਕਸ ਫੈਸਟ ਦੀ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਗਿਆ ਹੈ, ‘ਕੁਝ ਹਾਲਾਤ ਜੋ ਸਾਡੇ ਵੱਸ ਤੋਂ ਬਾਹਰ ਹਨ, ਉਨ੍ਹਾਂ ਕਾਰਨ ਸਿੱਧੂ ਮੂਸੇ ਵਾਲਾ ਇਸ ਸਾਲ 5 ਐਕਸ ਬਲਾਕ ਪਾਰਟੀ ‘ਚ ਸ਼ਾਮਲ ਨਹੀਂ ਹੋਣਗੇ। ਸਰੀ ਆਰ. ਸੀ. ਐੱਮ. ਪੀ. ਉਸ ਨੂੰ ਸੁਰੱਖਿਆ ਰਿਸਕ ਮੰਨਦੀ ਹੈ। ਹਾਲਾਂਕਿ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ।’
ਸਿੱਧੂ ਮੂਸੇ ਵਾਲਾ ਨੇ ਵੀ ਇਨ੍ਹਾਂ ਖਬਰਾਂ ਵਿਚਾਲੇ ਇਕ ਸਟੋਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਸਿੱਧੂ ਨੇ ਇਕ ਵੈੱਬਸਾਈਟ ਦੀ ਖਬਰ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ ‘ਚ ਇਹ ਲਿਖਿਆ ਗਿਆ ਹੈ ਕਿ ਸਰੀ ‘ਚ ਸਿੱਧੂ ਦੇ ਫਰਵਰੀ ਮਹੀਨੇ ‘ਚ ਹੋਏ ਸ਼ੋਅ ਦੌਰਾਨ ਇਕ ਹਾਦਸਾ ਹੋਇਆ ਸੀ, ਜਿਸ ਨੂੰ ਸਿੱਧੂ ਨੇ ਝੂਠ ਦੱਸਿਆ ਹੈ।
ਦੱਸਣਯੋਗ ਹੈ 5 ਐਕਸ ਫੈਸਟ ‘ਚ ਹੁਣ ਪੰਜਾਬੀ ਗਾਇਕ ਮਿੱਕੀ ਸਿੰਘ, ਜੈਜ਼ ਧਾਮੀ, ਮਿਊਜ਼ਿਕ ਡਾਇਰੈਕਟਰ ਇਨਟੈਂਸ ਤੇ ਰਾਜਾ ਕੁਮਾਰੀ ਪ੍ਰਫਾਰਮ ਕਰਨਗੇ।

LEAVE A REPLY

Please enter your comment!
Please enter your name here