ਵਾਸ਼ਿੰਗਟਨ/ਟੋਰਾਂਟੋ — ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਸਮੁੰਦਰ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਸਵਾਰ 4 ਕੈਨੇਡੀਅਨ ਨਾਗਰਿਕ ਅਤੇ ਇਕ ਅਮਰੀਕੀ ਪਾਇਲਟ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਇਹ ਲੋਕ ਇੱਥੇ ਛੁੱਟੀ ਮਨਾ ਰਹੇ ਸਨ। ਬਚਾਅ ਕਰਮਚਾਰੀਆਂ ਨੇ ਦੱਸ਼ਿਆ ਕਿ ਜਹਾਜ਼ ਟਾਪੂ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮੰਟ ਬਾਅਦ ਡਿਕਸਨ ਕੋਵ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬ੍ਰੈਡਲੀ ਪੋਸਟ, ਬੈਲੀ ਸੋਨੀ, ਟੌਮੀ ਡਬਲਰ ਅਤੇ ਪਾਇਲਟ ਪੈਟ੍ਰਿਕ ਫੋਰਸੇਥ ਦੇ ਰੂਪ ਵਿਚ ਕੀਤੀ ਗਈ। ਇਕ ਹੋਰ ਕੈਨੇਡੀਅਨ ਪਾਇਲਟ ਐਨਥਨੀ ਡਬਲਰ ਹਾਦਸੇ ਵਿਚ ਕਿਸੇ ਤਰ੍ਹਾਂ ਬਚ ਗਏ ਪਰ ਰੋਏਤਾਨ ਦੇ ਇਕ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਅਤੇ ਜਹਾਜ਼ ਦੇ ਰਜਿਸਟਰੇਸ਼ਨ ਦੀ ਸੂਚਨਾ ਹਾਲੇ ਉਪਲਬਧ ਨਹੀਂ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੈਲਾਨੀ ਰੋਏਤਾਨ ਤੋਂ ਕਰੀਬ 77 ਕਿਲੋਮੀਟਰ ਦੂਰ ਤਰੂਜਿਲੋ ਸ਼ਹਿਰ ਜਾ ਰਹੇ ਸਨ।

LEAVE A REPLY

Please enter your comment!
Please enter your name here