ਲਾਸ ਏਂਜਲਸ— ਅਮਰੀਕਾ ‘ਚ ਲਾਸ ਏਂਜਲਸ ਦੇ ਨਜ਼ਦੀਕ ਵੈਸਟ ਕੋਵਿਨਾ ਸ਼ਹਿਰ ‘ਚ ਹੋਈ ਗੋਲੀਬਾਰੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਗੋਲੀਬਾਰੀ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਹੋਈ ਜਦ ਇਕ ਘਰ ‘ਚ ਪਾਰਟੀ ਚੱਲ ਰਹੀ ਸੀ। ਪੁਲਸ ਮੁਤਾਬਕ ਇਕ ਘਰ ‘ਚ ਪਾਰਟੀ ਦੌਰਾਨ ਕੁੱਝ ਲੋਕਾਂ ‘ਚ ਝਗੜਾ ਹੋ ਗਿਆ ਜਿਸ ਦੇ ਬਾਅਦ ਗੋਲੀਬਾਰੀ ਹੋਈ, ਜਿਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ।
ਪੁਲਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਸਾਂਝੀ ਨਹੀਂ ਕਰਵਾਈ। ਜ਼ਿਕਰਯੋਗ ਹੈ ਕਿ ਵੈਸਟ ਕੋਵਿਨਾ ਸ਼ਹਿਰ ਲਾਸ ਏਂਜਲਸ ਤੋਂ ਤਕਰੀਬਨ 35 ਕਿਲੋਮੀਟਰ ਦੂਰ ਹੈ। ਸਥਾਨਕ ਮੀਡੀਆ ਨੇ ਸ਼ਨੀਵਾਰ ਸਵੇਰੇ ਇਸ ਸਬੰਧੀ ਜਾਣਕਾਰੀ ਦਿੱਤੀ। ਅਮਰੀਕਾ ‘ਚ ਹਰ ਰੋਜ਼ ਗੋਲੀਬਾਰੀ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

LEAVE A REPLY

Please enter your comment!
Please enter your name here