ਵਾਸ਼ਿੰਗਟਨ — ਅਮਰੀਕਾ ਨੇ ਮੰਗਲਵਾਰ ਨੂੰ ਮਿਆਂਮਾਰ ਦੇ ਫੌਜ ਮੁਖੀ ਮਿਨ ਆਂਗ ਹਲਾਈਂਗ ਅਤੇ ਦੱਖਣ-ਪੂਰਬ ਏਸ਼ੀਆਈ ਦੇਸ਼ ਦੇ ਤਿੰਨ ਹੋਰ ਸੀਨੀਅਰ ਫੌਜੀ ਨੇਤਾਵਾਂ ‘ਤੇ ਪਾਬੰਦੀ ਲਗਾ ਦਿੱਤੀ। ਹੁਣ ਇਹ ਸਾਰੇ ਅਤੇ ਉਨ੍ਹਾਂ ਦੇ ਪਰਿਵਾਰ ਅਮਰੀਕਾ ਵਿਚ ਦਾਖਲ ਨਹੀਂ ਹੋ ਪਾਉਣਗੇ। ਅਸਲ ਵਿਚ ਇਹ ਪਾਬੰਦੀ ਰੋਹਿੰਗਿਆ ਘੱਟ ਗਿਣਤੀ ਦੀ ਨਸਲੀ ਸਫਾਈ ਵਿਚ ਭੂਮਿਕਾ ਕਾਰਨ ਲਗਾਈ ਗਈ।
ਇਹ ਪਾਬੰਦੀ ਜਨਰਲ ਆਂਗ ਹਲਾਈਂਗ, ਉਨ੍ਹਾਂ ਦੇ ਨੰਬਰ ਦੋ ਸੋ ਵਿਨ, 33ਵੇਂ ਲਾਈਟ ਇਨਫੈਂਟਰੀ ਡਿਵੀਜਨ ਆਂਗ ਆਂਗ, ਉਨ੍ਹਾਂ ਦੇ ਹਮਰੁਤਬਾ ਬ੍ਰਿਗੇਡੀਅਰ ਜਨਰਲ 99ਵੇਂ ਇਨਫੈਂਟਰੀ ਡਿਵੀਜਨ ਥਾਨ ਓਓ ਵਿਰੁੱਧ ਲਗਾਈ ਗਈ। ਇਹ ਸਾਰੇ ਅਤੇ ਇਨ੍ਹਾਂ ਦੇ ਪਰਿਵਾਰ ਹੁਣ ਅਮਰੀਕਾ ਵਿਚ ਪਾਬੰਦੀਸ਼ੁਦਾ ਹਨ। ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਬਰਮਾ (ਮਿਆਂਮਾਰ) ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੁਰਵਿਵਹਾਰ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਘੋਸ਼ਣਾ ਨਾਲ ਸੰਯੁਕਤ ਰਾਜ ਅਮਰੀਕਾ ਪਹਿਲੀ ਅਜਿਹੀ ਸਰਕਾਰ ਹੈ ਜੋ ਬਰਮੀ ਫੌਜ ਦੀ ਸਭ ਤੋਂ ਸੀਨੀਅਰ ਲੀਡਰਸ਼ਿਪ ਦੇ ਸਬੰੰਧ ਵਿਚ ਜਨਤਕ ਰੂਪ ਨਾਲ ਕਾਰਵਾਈ ਕਰਦੀ ਹੈ। ਬਿਆਨ ਵਿਚ ਕਿਹਾ ਗਿਆ ਕਿ ਅਸੀਂ ਇਨ੍ਹਾਂ ਕਮਾਂਡਰਾਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਚ ਸ਼ਮੂਲੀਅਤ ਦੀ ਵਿਸ਼ਵਾਸਯੋਗ ਜਾਣਕਾਰੀ ਦੇ ਆਧਾਰ ‘ਤੇ ਰੋਹਿੰਗਿਆ ਦੀ ਨਸਲੀ ਸਫਾਈ ਦੌਰਾਨ ਉੱਤਰੀ ਰਖਾਇਨ ਰਾਜ ਵਿਚ ਅਸਧਾਰਨ ਹੱਤਿਆਵਾਂ ਸ਼ਾਮਲ ਕੀਤੀਆਂ ਹਨ।
ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਨੇ ਫੌਜ ਮੁਖੀ ਆਂਗ ਹਲਾਈਂਗ ਅਤੇ ਤਿੰਨ ਹੋਰ ਲੋਕਾਂ ਵਿਰੁੱਧ ਕਾਰਵਾਈ ਵਿਸ਼ਵਾਸਯੋਗ ਸਬੂਤ ਮਿਲਣ ਦੇ ਬਾਅਦ ਕੀਤੀ। ਉਹ ਦੋ ਸਾਲ ਪਹਿਲਾਂ ਹਿੰਸਾ ਵਿਚ ਸ਼ਾਮਲ ਸਨ, ਜਿਸ ਨਾਲ 7,40,00 ਰੋਹਿੰਗਿਆ ਸੀਮਾ ਪਾਰ ਕਰ ਕੇ ਬੰਗਲਾਦੇਸ਼ ਚਲੇ ਗਏ ਸਨ। ਉੱਧਰ ਬਰਮਾ ਫੌਜ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

LEAVE A REPLY

Please enter your comment!
Please enter your name here