ਵਾਸ਼ਿੰਗਟਨ — ਅਮਰੀਕਾ ਨੇ ਜਰਮਨੀ ਨੂੰ ਸਾਮਰਿਕ ਮਿਜ਼ਾਇਲ ਦੀ ਵਿਕਰੀ ਦੇ 122 ਮਿਲੀਅਨ ਡਾਲਰ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ(0000) ਨੇ ਸ਼ੁੱਕਰਵਾਰ ਨੂੰ ਜਾਰੀ ਪ੍ਰੈੱਸ ਨੋਟ ਵਿਚ ਇਹ ਜਾਣਕਾਰੀ ਦਿੱਤੀ। ਪੈੱ੍ਰਸ ਰੀਲੀਜ਼ ਦੇ ਅਨੁਸਾਰ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਜਰਮਨੀ ਨੂੰ ਮਿਜ਼ਾਇਲ ਦੇਣ ਦਾ ਪੱਕਾ ਇਰਾਦਾ ਜ਼ਾਹਰ ਕਰਦੇ ਹੋਏ ਇਸ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਟੋ ਸਹਾਇਤਾ ਅਤੇ ਸਰਕਾਰੀ ਖਰੀਦ ਏਜੰਸੀ(000) 122.86 ਮਿਲਿਅਨ ਡਾਲਰ ਦੇ ਸੌਦੇ ਦੇ ਤਹਿਤ 91 ਏਜੀਐਮ-88ਈ ਉੱਨਤ ਐਂਟੀ-ਰੇਡੀਏਸ਼ਨ ਗਾਇਡਿਡ ਮਿਜ਼ਾਇਲ ਅਤੇ 8 ਏਜੀਐਮ-88ਈ ਏਏਆਰਜੀਐਮ ਕੈਪਟਿਵ ਏਅਰ ਟ੍ਰੇਨਿੰਗ ਮਿਜ਼ਾਇਲਾਂ ਦੀ ਵਿਕਰੀ ਕਰੇਗਾ। ਨਿਰਮਾਤਾ ਨਾਰਥਾਰਪਾ ਗਰੂਮਮਨ ਦੇ ਅਨੁਸਾਰ ਏਏਆਰਜੀਐਮ ਮਿਜ਼ਾਇਲ ਦੁਸ਼ਮਣ ਦੀ ਹਵਾਈ ਸੁਰੱਖਿਆ ਅਤੇ ਸੰਕਟ ਸਮੇਂ ਮੋਬਾਇਲ ਟੀਚਿਆਂ ਦੀ ਭਾਲ ਅਤੇ ਨਸ਼ਟ ਕਰਨ ਵਾਲੀ ਅਮਰੀਕਾ ਦੀ ਸਭ ਤੋਂ ਉੱਨਤ ਹਥਿਆਰ ਪ੍ਰਣਾਲੀ ਹੈ। ਸੌਦੇ ਦੇ ਤਹਿਤ ਅਮਰੀਕਾ ਏਜੀਐਮ-88 ਬੀ ਹਾਈ ਸਪੀਡ ਐਂਟੀ ਰੇਡਿਏਸ਼ਨ ਮਿਜ਼ਾਇਲ ਦੇ ਨਵੇਂ ਅਤੇ ਪੁਰਾਣੇ ਸਟਾਕ ਨੂੰ ਅਪਗ੍ਰੇਡ ਕਰੇਗਾ।

LEAVE A REPLY

Please enter your comment!
Please enter your name here