ਵਾਸ਼ਿੰਗਟਨ— ਅਮਰੀਕਾ ਨੇ ਵਿਦੇਸ਼ੀ ਅੱਤਵਾਦੀਆਂ ਤੇ ਸੰਗਠਨਾਂ ‘ਤੇ ਕਾਰਵਾਈ ਕਰਦੇ ਹੋਏ ਪਿਛਲੇ ਸਾਲ ਤੱਕ ਪਾਕਿਸਤਾਨ ਦੇ ਸੰਗਠਨਾਂ ਸਣੇ ਐਲਾਨੇ ਅੱਤਵਾਦੀ ਸਮੂਹਾਂ ਦੀ 4.6 ਕਰੋੜ ਦੀ ਧਨਰਾਸ਼ੀ ‘ਤੇ ਰੋਕ ਲਗਾ ਦਿੱਤੀ ਹੈ। ਅਮਰੀਕੀ ਖਜ਼ਾਨਾ ਵਿਭਾਗ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਲਸ਼ਕਰ-ਏ-ਤੋਇਬਾ ਦੇ 4 ਲੱਖ ਡਾਲਰ ਤੇ ਜੈਸ਼-ਏ-ਮੁਹੰਮਦ ਦੇ 1725 ਡਾਲਰ ਦੇ ਫੰਡ ‘ਤੇ ਰੋਕ ਲਗਾ ਦਿੱਤੀ ਹੈ।
ਵਿਦੇਸ਼ੀ ਜਾਇਦਾਦ ਕੰਟਰੋਲ ਖਜ਼ਾਨਾ ਵਿਭਾਗ ਦਾ ਦਫਤਰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਤੇ ਅੱਤਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀਆਂ ਜਾਇਦਾਦਾਂ ਦੇ ਖਿਲਾਫ ਪਾਬੰਦੀ ਲਗਾਉਣ ਦਾ ਕੰਮ ਕਰਦਾ ਹੈ। ਫੈਡਰਲ ਸੰਸਥਾ ਅਮਰੀਕੀ ਵਿਦੇਸ਼ ਨੀਤੀ ਤੇ ਰਾਸ਼ਟਰੀ ਸੁਰੱਖਿਆ ਟੀਚਿਆਂ ਦੇ ਆਧਾਰ ‘ਤੇ ਆਰਥਿਕ ਤੇ ਵਪਾਰੀ ਪਾਬੰਦੀ ਲਾਗੂ ਕਰਨ ਦੇ ਤਹਿਤ ਇਹ ਪਾਬੰਦੀ ਲਗਾਉਂਦੀ ਹੈ।
ਰਿਪੋਰਟ ਮੁਤਾਬਕ 2018 ਤੱਕ ਅਮਰੀਕਾ ਨੇ ਐਲਾਨੇ ਅੱਤਵਾਦੀ ਸਮੂਹਾਂ ਤੇ ਅੱਤਵਾਦੀਆਂ ਦੀ 4.61 ਕਰੋੜ ਡਾਲਰ ਤੋਂ ਜ਼ਿਆਦਾ ਦੀ ਧਨਰਾਸ਼ੀ ‘ਤੇ ਰੋਕ ਲਗਾ ਦਿੱਤੀ। ਰਿਪੋਰਟ ਮੁਤਾਬਕ 2018 ਤੱਕ ਅਮਰੀਕਾ ਨੇ 4.36 ਕਰੋੜ ਡਾਲਰ ‘ਤੇ ਰੋਕ ਲਾਈ ਸੀ। ਇਸ ਸੂਚੀ ‘ਚ ਹੱਕਾਨੀ ਨੈੱਟਵਰਕ (3626 ਡਾਲਰ), ਹਰਕਤ ਉਲ ਮੁਜਾਹੀਦੀਨ (11,988 ਡਾਲਰ) ਤੇ ਹਿਜ਼ਬੁੱਲ ਮੁਜਾਹੀਦੀਨ (2287) ਸ਼ਾਮਲ ਹੈ। ਲਸ਼ਕਰ-ਏ-ਝਾਂਗਵੀ ਦੇ 10,962 ਡਾਲਰ ਦੇ ਫੰਡ ‘ਤੇ ਰੋਕ ਲਾਈ ਗਈ ਹੈ। ਜਦਕਿ 2017 ‘ਚ 12,829 ਡਾਲਰ ‘ਤੇ ਪਾਬੰਦੀ ਲਾਈ ਗਈ ਸੀ।

LEAVE A REPLY

Please enter your comment!
Please enter your name here