ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੇ ਹਾਲ ਹੀ ਵਿਚ ਲੋਕਸਭਾ ਚੋਣਾਂ ਵਿਚ ਨਰਿੰਦਰ ਮੋਦੀ ਦੇ ਦੁਬਾਰਾ ਚੁਣੇ ਜਾਣ ਨੂੰ ਵੱਡੇ ਪੱਧਰ ‘ਤੇ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਵਿਦੇਸ਼ ਮੰਤਰਾਲੇ ਨੂੰ ਲੱਗਭਗ ਪੂਰੇ ਨੰਬਰ ਦਿੱਤੇ। ਅਮਰੀਕਾ ਸਥਿਤ ਜਨਤਕ ਅਤੇ ਅੰਤਰਰਾਸ਼ਟਰੀ ਨੀਤੀ ਮੰਚ ‘ਫਾਊਂਡੇਸ਼ਨ ਫੌਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼’ (ਐੱਫ.ਆਈ.ਆਈ.ਡੀ.ਐੱਸ.) ਦੇ ਸਰਵੇਖਣ ਮੁਤਾਬਕ ਅਮਰੀਕਾ ਵਿਚ ਰਹਿ ਰਹੇ 93.9 ਫੀਸਦੀ ਪ੍ਰਵਾਸੀ ਭਾਰਤੀਆਂ ਨੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਮੋਦੀ ਦੇ ਦੁਬਾਰਾ ਚੁਣੇ ਜਾਣ ਨੂੰ ਸਮਰਥਨ ਦਿੱਤਾ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਕਰਵਾਏ ਗਏ ਓਪੀਨੀਅਨ ਪੋਲ ਵਿਚ ਵੱਖ-ਵੱਖ ਪ੍ਰੋਗਰਾਮਾਂ, ਪਹਿਲੂਆਂ ਅਤੇ ਮਾਮਲਿਆਂ ਵਿਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਦਰਸ਼ਨਾਂ ਸੰਬੰਧੀ ਪ੍ਰਸ਼ਨ ਪੁੱਛੇ ਗਏ ਸਨ। ਸਰਵੇਖਣ ਵਿਚ ਪਾਇਆ ਗਿਆ ਕਿ ਪ੍ਰਵਾਸੀ ਭਾਰਤੀਆਂ ਨੇ ਆਪਣੀਆਂ ਸਮੱਸਿਆਵਾਂ ਨੇ ਨਿਪਟਾਰੇ ਲਈ ਵਿਦੇਸ਼ ਮੰਤਰਾਲੇ ਦੇ ਪ੍ਰਦਰਸ਼ਨ ਨੂੰ ਸਭ ਤੋਂ ਵੱਧ 93.5 ਫੀਸਦੀ ਵੋਟ ਦਿੱਤੇ। 92 ਫੀਸਦੀ ਪ੍ਰਵਾਸੀ ਭਾਰਤੀਆਂ ਦਾ ਮੰਨਣਾ ਹੈ ਕਿ 2014 ਤੋਂ ਪਹਿਲਾਂ ਦੀ ਤੁਲਨਾ ਵਿਚ ਹੁਣ ਭਾਰਤ ਦਾ ਜ਼ਿਆਦਾ ਸਨਮਾਨ ਹੈ।
ਇਸ ਦੇ ਇਲਾਵਾ 93 ਫੀਸਦੀ ਭਾਰਤੀਆਂ ਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਸੜਕ, ਰੇਲਵੇ, ਨਦੀ ਆਵਾਜਾਈ ਅਤੇ ਬਿਜਲਕੀਰਨ ਜਿਹੇ ਕਈ ਬੁਨਿਆਦੀ ਪ੍ਰਾਜੈਕਟਾਂ ਵਿਚ ਬਿਹਤਰ ਕੰਮ ਕੀਤਾ ਹੈ। ਰਾਜਗ ਸਰਕਾਰ ਨੇ ਬੀਤੇ 5 ਸਾਲ ਵਿਚ ਵੀਜ਼ਾ ਅਤੇ ਪਾਸਪੋਰਟ ਸਬੰਧੀ ਸਮੱਸਿਆਵਾਂ ਸਮੇਤ ਪ੍ਰਵਾਸੀ ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਈ ਕਦਮ ਚੁੱਕੇ ਹਨ। ਭਾਰਤੀ ਵਣਜ ਦੂਤਘਰ ਵੱਲੋਂ ਵੀਜ਼ਾ ਅਤੇ ਪਾਸਪੋਰਟ ਜਾਰੀ ਕਰਨ ਵਿਚ ਲੱਗਣ ਵਾਲੇ ਸਮੇਂ ਵਿਚ ਪਿਛਲੇ ਪੰਜ ਸਾਲਾਂ ਵਿਚ ਕਾਫੀ ਕਮੀ ਆਈ ਹੈ।
ਸਰਵੇਖਣ ਮੁਤਾਬਕ 80 ਫੀਸਦੀ ਤੋਂ ਵੱਧ ਭਾਰਤੀਆਂ ਨੂੰ ਲੱਗਦਾ ਹੈ ਕਿ ਸਰਕਾਰ ਦੀਅ ਯੋਜਨਾਵਾਂ ਭਾਰਤ ਦੀ ਬਿਹਤਰੀ ਲਈ ਹਨ। ਇਨ੍ਹਾਂ ਵਿਚ ਸਵੱਛ ਭਾਰਤ ਨੂੰ ਸਭ ਤੋਂ ਵੱਧ 86.9 ਫੀਸਦੀ ਸਮਰਥਨ ਮਿਲਿਆ। ਇਸ ਦੇ ਬਾਅਦ ਮੇਕ ਇਨ ਇੰਡੀਆ ਨੂੰ 84.6 ਫੀਸਦੀ, ਡਿਜ਼ੀਟਲ ਇੰਡੀਆ ਨੂੰ 84.3 ਫੀਸਦੀ ਅਤੇ ਸਟਾਰਟ ਅੱਪ ਇੰਡੀਆ ਨੂੰ 71 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ। 92 ਫੀਸਦੀ ਪ੍ਰਵਾਸੀ ਭਾਰਤੀਆਂ ਨੇ ਅੱਤਵਾਦ ਦੇ ਨਿਪਟਾਰੇ ਲਈ ਸਰਕਾਰ ਦੇ ਤਰੀਕੇ ਦਾ ਸਮਰਥਨ ਕੀਤਾ।

LEAVE A REPLY

Please enter your comment!
Please enter your name here